
ਪ੍ਰਦੀਪ ਚਿੱਜੜ
ਆਕਲੈਂਡ:- 21 ਦਸੰਬਰ 2025
Muriwai Beach ਆਉਣ ਵਾਲੀਆ ਛੁੱਟੀਆਂ ਦੇ ਸਮੇਂ ਦੌਰਾਨ ਇੱਕ ਵਾਰ ਫਿਰ ਵਾਹਨ-ਮੁਕਤ ਰਹੇਗਾ। ਇਹ ਸਿਲਸਿਲਾ 2020 ਤੋ ਚਲ ਰਿਹਾ । ਆਕਲੈਂਡ ਕੌਂਸਲ ਅਤੇ ਆਕਲੈਂਡ ਟਰਾਂਸਪੋਰਟ 31 ਦਸੰਬਰ ਬੁੱਧਵਾਰ ਤੋਂ 12 ਜਨਵਰੀ 2026 ਸੋਮਵਾਰ ਤੱਕ ਬੀਚ ਦੇ ਦੋ ਰਸਤੇ ਕੋਸਟ ਰੋਡ ਅਤੇ ਵਿਲਸਨ ਰੋਡ ਦੇ ਦੋਵੇਂ ਰਸਤੇ ਬੰਦ ਰਹਿਣਗੇ । ਕੁੱਝ – ਕੁੱਝ ਥਾਵਾ ੳਪਰ ਬੈਰਿਕੇਡ, ਸਾਈਨਬੋਰਡ ਅਤੇ ਸੁਰੱਖਿਆ ਕਰਮਚਾਰੀ ਮੌਜੂਦ ਰਹਿਣਗੇ।ਇਸ ਨਾਲ ਵਾਹਨਾਂ ਨੂੰ ਬੀਚ ’ਤੇ ਦਾਖਲ ਹੋਣ ਅਤੇ ਉੱਥੇ ਚਲਾਉਣ ਤੋਂ ਰੋਕ ਦਿੱਤਾ ਜਾਵੇਗਾ । ਐਮਰਜੈਂਸੀ ਜਾਂ ਰੈਸਕਿਊ ਕਾਰਵਾਈ ਲਈ ਵਾਹਨ ਵਰਤੇ ਜਾ ਸਕਣਗੇ।
ਇਸ ਗਰਮੀ ਵਿੱਚ ਨਿਊਜ਼ੀਲੈਂਡ ਪੁਲਿਸ, ਆਕਲੈਂਡ ਕੌਂਸਲ NZTA ਦੇ ਨਾਲ ਮਿਲ ਕੇ ਬੀਚ ਦੀ ਦੇਖਭਾਲ ਕਰੇਗੀ ।



