
ਪ੍ਰਦੀਪ ਚਿੱਜੜ
ਆਕਲੈਂਡ :- 23 ਮਾਰਚ 2026
ਦੁਨੀਆ ਭਰ ਵਿੱਚ ਖਾਸ ਤੌਰ ਤੇ ਪੈਟਰੋਲ, ਡੀਜ਼ਲ ਅਤੇ ਗੈਸ ਦੀ ਘਾਟ ਹੈ। ਨਿਊਜ਼ੀਲੈਂਡ ਦੀਆ
ਟ੍ਰਾਂਸਪੋਰਟ ਅਥਾਰਿਟੀਆਂ ਸਰਕਾਰ ਨੂੰ ਅਪੀਲ ਕਰ ਰਹੀਆਂ ਹਨ ਕਿ ਮੌਜੂਦਾ ਤੇਲ ਸੰਕਟ ਦੌਰਾਨ ਨਿਊਜ਼ੀਲੈਂਡ ਵਾਸੀਆਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇ। ਇਸੇ ਦੌਰਾਨ, ਗ੍ਰੀਨ ਪਾਰਟੀ ਨੇ ਨੈਸ਼ਨਲ ਪਾਰਟੀ ਨੂੰ ਆਪਣੇ ਵੋਟ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਇੱਕ ਤੁਰੰਤ ਸੰਕਟ-ਰਾਹਤ ਪੈਕੇਜ ਪਾਸ ਕੀਤਾ ਜਾ ਸਕੇ, ਜੋ ਪੈਟਰੋਲ ਪੰਪ ਤੇ ਅਤੇ ਸਪਲਾਈ ਚੇਨ ਵਿੱਚ ਪੈ ਰਹੇ ਦਬਾਅ ਨੂੰ ਘਟਾ ਸਕੇ।
ਗ੍ਰੀਨ ਪਾਰਟੀ ਦੀ ਪੇਸ਼ਕਸ਼ ਵਿੱਚ ਮੁਫ਼ਤ ਪਬਲਿਕ ਟ੍ਰਾਂਸਪੋਰਟ, ਘੱਟ ਆਮਦਨੀ ਅਤੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ ਵਾਧੂ ਯਾਤਰਾ ਖਰਚੇ ਨੂੰ ਪੂਰਾ ਕਰਨ ਲਈ ਮਦਦ ਰਕਮ, ਸਕੂਲ ਬੱਸਾਂ ਲਈ ਯੋਗਤਾ ਨੂੰ ਅਸਥਾਈ ਤੌਰ ‘ਤੇ ਵਧਾਉਣਾ ਅਤੇ ਕਟੌਤੀਆਂ ਨੂੰ ਵਾਪਸ ਲੈਣਾ, ਟੋਟਲ ਮੋਬਿਲਟੀ ਸਕੀਮ ਵਿੱਚ ਕੀਤੀਆਂ ਕਟੌਤੀਆਂ ਨੂੰ ਰੱਦ ਕਰਨਾ।
ਗ੍ਰੀਨ ਪਾਰਟੀ ਨੇ 15 ਵੋਟਾਂ ਨਾਲ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਵਧ ਰਹੀਆਂ ਤੇਲ ਕੀਮਤਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਕੀਮਤਾਂ ਵਿੱਚ ਗਲਤ ਵਾਧੇ ਨੂੰ ਰੋਕਿਆ ਜਾ ਸਕੇ।
ਦੋਵੇਂ ਪਾਰਟੀਆਂ ਕੋਲ ਮਿਲ ਕੇ 63 ਵੋਟ ਹਨ, ਜਿਸ ਨਾਲ ਬਿਨਾਂ ਕਿਸੇ ਹੋਰ ਪਾਰਟੀ ਦੇ ਸਮਰਥਨ ਦੇ ਵੀ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ।
ਇਸ ਦੌਰਾਨ, ਆਕਲੈਂਡ ਟ੍ਰਾਂਸਪੋਰਟ ਸਰਕਾਰ ਨੂੰ ਕਹਿ ਰਹੀ ਹੈ ਕਿ ਹੋਰ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇ। ਵੈਲਿੰਗਟਨ ਅਤੇ ਕੈਂਟਰਬਰੀ ਰੀਜਨਲ ਕੌਂਸਲ ਦੇ ਨਾਲ ਮਿਲ ਕੇ ਉਹ ਕਹਿੰਦੇ ਹਨ ਕਿ ਬੱਸਾਂ, ਟ੍ਰੇਨਾਂ ਅਤੇ ਫੈਰੀਆਂ ਵਿੱਚ ਕਾਫ਼ੀ ਸਮਰੱਥਾ ਮੌਜੂਦ ਹੈ।
ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਦੀਆਂ ਟ੍ਰਾਂਸਪੋਰਟ ਏਜੰਸੀਆਂ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਬਜਾਏ ਪਬਲਿਕ ਟ੍ਰਾਂਸਪੋਰਟ ਵਰਤਣ ਲਈ ਵੀ ਉਤਸ਼ਾਹਿਤ ਕਰ ਰਹੀਆਂ ਹਨ।


