ਨਿਊਜ਼ੀਲੈਂਡ ਸਰਕਾਰ ਵਲੋ ਸੜਕ ਨਿਯਮਾਂ (  Road rules )   ਵਿੱਚ ਬਦਲਾਅ ਦੀ ਯੋਜਨਾ

ਪ੍ਰਦੀਪ ਚਿੱਜੜ

ਆਕਲੈਂਡ:-  24 ਮਾਰਚ 2026

ਮੌਜੂਦਾ ਸਮੇਂ ਵਿੱਚ e-scooters ਨੂੰ ਫੁੱਟਪਾਥ ਅਤੇ ਸੜਕ ਦੋਵੇਂ ’ਤੇ ਚਲਾਉਣ ਦੀ ਇਜਾਜ਼ਤ ਹੈ, ਪਰ ਸਾਈਕਲ ਲੇਨ ਵਿੱਚ ਚਲਾਉਣਾ ਗੈਰਕਾਨੂੰਨੀ ਹੈ। ਨਵੇਂ ਨਿਯਮਾਂ ਹੇਠ ਇਹ ਬਦਲ ਸਕਦਾ ਹੈ।
ਹਰ ਰੋਜ਼ ਦੇਸ਼ ਭਰ ਵਿੱਚ ਬੱਚੇ ਫੁੱਟਪਾਥ ’ਤੇ ਸਾਈਕਲ ਚਲਾ ਕੇ ਕਾਨੂੰਨ ਦੀ ਉਲੰਘਣਾ ਕਰਦੇ ਹਨ। ਕਦੇ-ਕਦੇ ਕਿਸੇ ਗੁੱਸੇ ਵਾਲੇ ਰਾਹਗੀਰ ਵੱਲੋਂ ਉਨ੍ਹਾਂ ਨੂੰ ਡਾਂਟ ਵੀ ਪੈ ਸਕਦੀ ਹੈ, ਪਰ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਇਹ ਬੱਚਿਆਂ ਲਈ ਜ਼ਿਆਦਾ ਸੁਰੱਖਿਅਤ ਹੈ ਬਜਾਏ ਇਸਦੇ ਕਿ ਉਹ ਸੜਕ ਜਾਂ ਸਾਈਕਲ ਲੇਨ ’ਤੇ ਚਲਾਉਣ।
ਹੁਣ ਸਰਕਾਰ ਨੇ ਸੜਕ ਨਿਯਮਾਂ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ, ਜਿਸ ਅਨੁਸਾਰ 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਖੁੱਲ੍ਹ ਹੋਵੇਗੀ – ਜਿੱਥੇ ਇਹ ਸਭ ਤੋਂ ਸੁਰੱਖਿਅਤ ਹੈ।
ਟ੍ਰਾਂਸਪੋਰਟ ਮੰਤਰੀ ਕਰਿਸ ਬਿਸ਼ਪ ਨੇ ਕਿਹਾ ਕਿ ਇਹ ਬਦਲਾਅ ਵੱਡੇ ਤੇ ਛੋਟੇ ਦੋਵੇਂ ਕਿਸਮ ਦੇ ਆਵਾਜਾਈ ਸਾਧਨਾਂ ਲਈ “ਮੁੱਢਲੇ ਮਸਲਿਆਂ ਨੂੰ ਠੀਕ ਕਰਨ” ਵਾਸਤੇ ਹਨ।
ਇਹ ਬਦਲਾਅ ਦੋ ਹਿੱਸਿਆਂ ਵਿੱਚ ਆਉਂਦੇ ਹਨ। ਪਹਿਲੇ ਹਿੱਸੇ ਵਿੱਚ ਸ਼ਾਮਲ ਹੈ:
•(1) e-scooters ਨੂੰ ਸਾਈਕਲ ਲੇਨਾਂ ਵਿੱਚ ਆਉਣ ਦੀ ਇਜਾਜ਼ਤ
• 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਮਨਜ਼ੂਰੀ
• ਸਾਈਕਲ ਸਵਾਰਾਂ ਅਤੇ ਘੋੜਿਆਂ ਦੇ ਨੇੜੇ ਲੰਘਦੇ ਸਮੇਂ ਲਾਜ਼ਮੀ ਸੁਰੱਖਿਅਤ ਦੂਰੀ

(2) ਦੂਜਾ ਹਿੱਸਾ ਭਾਰੀ ਵਾਹਨਾਂ ਨਾਲ ਸੰਬੰਧਿਤ ਹੈ। ਇਹ ਬਦਲਾਅ ਨਵੇਂ ਨਹੀਂ ਹਨ। 2025 ਵਿੱਚ ਮੌਜੂਦਾ ਸਰਕਾਰ ਨੇ ਇਸੇ ਤਰ੍ਹਾਂ ਦੇ ਨਿਯਮ ਐਲਾਨੇ ਸਨ ਅਤੇ ਪਿਛਲੀ ਲੇਬਰ ਸਰਕਾਰ ਨੇ 2020 ਵਿੱਚ ਫੁੱਟਪਾਥ ਨਿਯਮਾਂ ਵਿੱਚ ਬਦਲਾਅ ਦੀ ਪੇਸ਼ਕਸ਼ ਕੀਤੀ ਸੀ।
ਇਹ ਬਦਲਾਅ ਕਾਫ਼ੀ ਸਮੇਂ ਤੋਂ ਲੋੜੀਂਦੇ ਸਨ। “ਇਹ ਸਾਰੇ ਬਦਲਾਅ ਆਮ ਸਮਝ ਵਾਲੇ ਹਨ ਅਤੇ ਹੁਣ ਸਰਕਾਰ ਇਨ੍ਹਾਂ ਨੂੰ ਲਾਗੂ ਕਰਨ ਵੱਲ ਵੱਧ ਰਹੀ ਹੈ।”
ਪਰ ਵਿਚਾਰ ਇਸ ਗੱਲ ਦੀ ਵੀ ਹੈ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਇਜਾਜ਼ਤ – ਪਰ ਫਿਰ ਉਨ੍ਹਾਂ ਦੇ ਮਾਪਿਆਂ ਜਾਂ ਸਹਿਯੋਗੀਆਂ ਦਾ ਕੀ?”
ਮੌਜੂਦਾ ਸਮੇਂ ਵਿੱਚ e-scooters ਨੂੰ ਸਾਈਕਲ ਲੇਨ ਵਿੱਚ ਚਲਾਉਣਾ ਗੈਰਕਾਨੂੰਨੀ ਹੈ, ਪਰ ਨਵੇਂ ਨਿਯਮਾਂ ਨਾਲ ਇਹ ਬਦਲ ਸਕਦਾ ਹੈ।
ਨਵੇ “ਕਾਨੂੰਨ ਅਨੁਸਾਰ ਸਿਰਫ਼ ਸਾਈਕਲਾਂ ਹੀ ਸਾਈਕਲ ਲੇਨ ਵਿੱਚ ਆ ਸਕਦੀਆਂ ਹਨ, ਪਰ e-scooters ਦੀ ਗਤੀ ਵੀ ਲਗਭਗ ਇੱਕੋ ਜਿਹੀ ਹੁੰਦੀ ਹੈ, ਇਸ ਲਈ ਇਹ ਲੇਨਾਂ ਉਨ੍ਹਾਂ ਲਈ ਵੀ ਉਚਿਤ ਹਨ।”
ਇਹ ਬਦਲਾਅ e-scooter ਸਵਾਰਾਂ ਦੀ ਸੁਰੱਖਿਆ ਨੂੰ ਵਧਾ ਸਕਦੇ ਹਨ – ਖ਼ਾਸ ਕਰਕੇ ਜਦੋਂ ACC ਦੇ ਦਾਵਿਆਂ ਵਿੱਚ ਵਾਧਾ ਹੋ ਰਿਹਾ ਹੈ।
2022 ਤੋਂ 2025 ਦਰਮਿਆਨ e-scooters ਨਾਲ ਜੁੜੇ ਨਵੇਂ ACC ਦਾਅਵਿਆਂ ਵਿੱਚ 55% ਦਾ ਵਾਧਾ ਹੋਇਆ। 2026 ਦੀ ਸ਼ੁਰੂਆਤ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਦੇ ਡਾਟਾ ਅਨੁਸਾਰ, 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਲਗਭਗ ਅੱਧੇ ਦਾਵਿਆਂ ਵਿੱਚ ਸ਼ਾਮਲ ਸਨ।