ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵੇੰ ਪ੍ਰਕਾਸ਼ ਪੁਰਬ ਨਿਊਜ਼ੀਲੈਂਡ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ।  ਸੰਗਤ ਦਾ ਭਾਰੀ ਇੱਕਠ।

ਪ੍ਰਦੀਪ ਚਿੱਜੜ

ਆਕਲੈਂਡ:- 01 ਫਰਵਰੀ 2026

ਗੁਰਦੂਆਰਾ  ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਆਕਲੈਂਡ ( ਨਿਊਜ਼ੀਲੈਂਡ)ਦੀ ਸਮੂਹ ਸੰਗਤ  ਵਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇੰ ਪ੍ਰਕਾਸ਼ ਪੁਰਬ ਦੇ ਮੋਕੇ 30 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਸੀ । ਅੱਜ  01ਫਰਵਰੀ 2026 ਨੂੰ ਭੋਗ ਪਾਏ ਗਏ। ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਗਈ।  ਨਿਸ਼ਾਨ ਸਾਹਿਬ ਦੀ ਸੇਵਾ ਤੋਂ ਬਾਅਦ ਦੀਵਾਨ ਹਾਲ ਵਿੱਚ ਸਮਾਗਮ ਆਰੰਭ ਕੀਤੇ ਗਏ। ਜਿਸ ਵਿੱਚ ਬਿਲਾ ਮੋਗੋਵਾਲੀਆਂ ਨੇ ਇੱਕ ਸ਼ਬਦ ਦੀ ਹਾਜ਼ਰੀ ਲਗਵਾਈ ਉਪਰੰਤ ਮਲਕੀਤ ਸਿੰਘ ਸਹੋਤਾ ,  Papatoetoe ਤੋ ਆਏ ਹੋਏ ਇੱਕ ਰਾਗੀ ਜਥੇ ਨੇ ਅਤੇ ਸੰਗਤ ਵਿੱਚੋਂ ਬੀਬੀਆਂ ਨੇ ਇੱਕ – ਇੱਕ ਸ਼ਬਦ ਦੀ ਹਾਜ਼ਰੀ ਲਗਵਾਈ, ਉਪਰੰਤ ਗੁਰੂ ਘਰ ਦੇ ਪਾਠੀ ਸਿੰਘਾਂ ਨੇ ਸੰਗਤ ਨੂੰ ਸ਼ਬਦ ਕੀਰਤਨ ਦੇ ਨਾਲ ਜੋੜਿਆ।  ਅਰਦਾਸ ਤੋਂ ਬਾਅਦ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਨਿਰਮਲਜੀਤ ਸਿੰਘ ਭੱਟੀ ਹੁਣਾਂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਅੱਜ ਦੇ ਦਿਨ ਨੂੰ ਮੁੱਖ ਰੱਖਦਿਆਂ ਰਿਸ਼ੀ ਜੋ ਪ੍ਰੋਫੈਸ਼ਨਲ ਆਰਟਿਸਟ ਹੈ  ਉਸ ਵੱਲੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਲਾਈਵ ਤਸਵੀਰ ਬਣਾਈ ਗਈ ਤੇ ਉਹ ਉਹਨਾਂ ਨੇ ਗੁਰੂ ਘਰ ਨੂੰ Donate ਕੀਤੀ । ਕੁੱਝ ਕੁ ਰਾਜਨੀਤਿਕ ਲੋਕਾਂ ਨੇ ਵੀ ਸ਼ਿਰਕਤ ਕੀਤੀ ਗੁਰੂ ਘਰ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ । ਜਿਹਨਾਂ ਵਿੱਚ ਨੈਸ਼ਨਲ ਪਾਰਟੀ ਤੋਂ ਐਂਡਰੋ ਵੈਲੀ , ਐਕਟ ਪਾਰਟੀ ਤੋਂ ਪਰਮਜੀਤ ਕੌਰ ਪਰਮਾਰ ਤੇ ਡਾਕਟਰ ਗੁਰਜਾ ਪਾਲ ਸਿੰਘ ਚੌਹਾਨ , ਰੇਡੀਓ ਸਪਾਈਸ ਤੋ ਨਵਤੇਜ ਰੰਧਾਵਾ,  ਮੈਨਰੀਵਾ ਲੋਕਲ ਬੋਰਡ ਤੋਂ ਮਾਰਸ਼ਲ ਵਾਲੀਆ ਨੇ ਆਪਣੀ ਹਾਜ਼ਰੀ ਲਗਵਾਈ ਤੇ ਸੰਗਤ ਨੂੰ ਸੰਬੋਧਨ ਵੀ ਕੀਤਾ।  ਦੂਜੇ ਪਾਸੇ ਦਰਬਾਰ ਦੇ ਮੁੱਖ ਦੁਆਰ ਦੇ ਬਾਹਰ ਫਲੂਦਾ ਕੁਲਫੀ,  ਗੋਲਗੱਪੇ ਅਤੇ ਮੈਂਗੋ ਲੱਸੀ ਦਾ ਵੀ ਸੰਗਤ ਨੇ ਖੂਬ ਆਨੰਦ ਮਾਣਿਆ । ਬੱਚਿਆਂ ਨੇ   Bouncy castle ਦਾ ਵੀ ਆਨੰਦ ਮਾਣਿਆ ।ਗੁਰੂ  ਦਾ ਲੰਗਰ ਅਟੁੱਟ ਵਰਤਿਆ । ਪੰਜਾਬੀ ਦਰਪਣ ਦੀ ਟੀਮ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀਆਂ ਖੁਸ਼ੀਆਂ ਜਾਹਰ ਕੀਤੀਆਂ ਤੇ ਸਾਰੀ ਸੰਗਤ ਅਤੇ ਸੇਵਾਦਾਰਾ ਦਾ ਧੰਨਵਾਦ ਕੀਤਾ