ਨਿਪਾਹ ਵਾਇਰਸ 

ਪ੍ਰਦੀਪ ਚਿੱਜੜ

ਆਕਲੈਂਡ:- 02 ਫਰਵਰੀ  2026

ਭਾਰਤ ਵਿੱਚ ਨਿਪਾਹ ਵਾਇਰਸ ਦੇ ਮਾਰੂ ਪ੍ਰਕੋਪ ਨੇ ਏਸ਼ੀਆ ਦੇ ਕਈ ਦੇਸ਼ਾਂ ਨੂੰ ਸਾਵਧਾਨ ਕਰ ਦਿੱਤਾ ਹੈ, ਕਿਉਂਕਿ ਇਸ ਵਾਇਰਸ ਨਾਲ ਮਨੁੱਖਾਂ ਵਿੱਚ ਮੌਤ ਦਰ 40% ਤੋਂ 75% ਤੱਕ ਹੋ ਸਕਦੀ ਹੈ। ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਨੇ ਨਵੇਂ ਸਕ੍ਰੀਨਿੰਗ ਅਤੇ ਟੈਸਟਿੰਗ ਉਪਾਅ ਲਾਗੂ ਕੀਤੇ ਹਨ, ਕਿਉਂਕਿ ਇਸ ਮਹੀਨੇ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਨਿਪਾਹ ਵਾਇਰਸ ਨਾਲ ਹੋ ਚੁੱਕੀ ਹੈ। ਇਹ ਇਕ ਜ਼ੂਨੋਟਿਕ ਵਾਇਰਸ ਹੈ, ਜਿਸਦਾ ਮਤਲਬ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ।  ਨਿਪਾਹ ਦੇ ਪ੍ਰਕੋਪ ਕਈ ਵਾਰ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਂਦੇ ਰਹੇ ਹਨ। ਪਹਿਲਾ ਪ੍ਰਕੋਪ 1998 ਵਿੱਚ ਮਲੇਸ਼ੀਆ ਵਿੱਚ ਦਰਜ ਕੀਤਾ ਗਿਆ ਸੀ।
ਨਿਪਾਹ ਵਾਇਰਸ ਤਿੰਨ ਮੁੱਖ ਤਰੀਕਿਆਂ ਨਾਲ ਸੰਕਰਮਿਤ ਹੁੰਦਾ ਹੈ:
ਚਮਗਾਦੜਾਂ ਰਾਹੀਂ ਸੰਪਰਕ ਨਾਲ — ਖ਼ਾਸ ਤੌਰ ‘ਤੇ ਉਨ੍ਹਾਂ ਦੀ ਲਾਰ, ਪੇਸ਼ਾਬ ਜਾਂ ਮਲ ਨਾਲ ਸੰਪਰਕ ਕਰਕੇ। ਮਲੇਸ਼ੀਆ ਵਿੱਚ ਪਹਿਲੇ ਪ੍ਰਕੋਪ ਦੌਰਾਨ ਸੂਰਾਂ ਰਾਹੀਂ ਵੀ ਮਨੁੱਖਾਂ ਵਿੱਚ ਸੰਕਰਮਣ ਹੋਇਆ ਸੀ।
ਦੂਸ਼ਿਤ ਖਾਣ ਪਦਾਰਥਾਂ ਰਾਹੀਂ — ਜਿਵੇਂ ਖਜੂਰ ਦਾ ਰਸ ਜਾਂ ਗੁੜ, ਜੋ ਸੰਕਰਮਿਤ ਚਮਗਾਦੜਾਂ ਦੇ ਸਰੀਰਕ ਰਸਾਂ ਨਾਲ ਦੂਸ਼ਿਤ ਹੋ ਸਕਦਾ ਹੈ।
ਨਿਪਾਹ ਵਾਇਰਸ ਦੇ ਲੱਛਣ ਬਹੁਤ ਤੇਜ਼ੀ ਨਾਲ ਉੱਭਰਦੇ ਹਨ। ਸੰਕਰਮਣ ਤੋਂ ਬਾਅਦ ਲੱਛਣ ਆਉਣ ਤੱਕ ਦਾ ਸਮਾਂ ਆਮ ਤੌਰ ‘ਤੇ 4 ਦਿਨ ਤੋਂ 3 ਹਫ਼ਤਿਆਂ ਤੱਕ ਹੁੰਦਾ ਹੈ।
ਇਹ ਬਿਮਾਰੀ ਬਹੁਤ ਗੰਭੀਰ ਹੁੰਦੀ ਹੈ — ਜਿਹਨਾਂ ਨੂੰ ਇਸਦਾ ਭਿਆਨਕ ਸੰਕਰਮਣ ਹੁੰਦਾ ਹੈ,। ਮੋਤ ਦਰ ਜਿਅਦਾ ਹੈ। ਇਸ ਦੇ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ , ਨਿਮੋਨੀਆ (ਫੇਫੜਿਆਂ ਦੀ ਸੁਜਨ), ਜਿਵੇਂ ਕੋਵਿਡ-19 ਵਿੱਚ ਹੁੰਦੀ ਹੈ,
ਪਰ ਸਭ ਤੋਂ ਗੰਭੀਰ ਬਿਮਾਰੀ ਦਿਮਾਗ ਨਾਲ ਸੰਬੰਧਿਤ ਹੈ, ਕਿਉਂਕਿ ਨਿਪਾਹ ਐਂਸੈਫਲਾਈਟਿਸ (ਦਿਮਾਗ ਦੀ ਸੁਜਨ) ਕਰ ਸਕਦਾ ਹੈ।
ਇਹੀ ਕਾਰਨ ਹੈ ਕਿ ਇਸ ਵਾਇਰਸ ਨਾਲ ਮੌਤ ਦੀ ਦਰ ਜਿਅਦਾ ਹੈ।