ਪ੍ਰਦੀਪ ਚਿੱਜੜ
ਨਿਊਜ਼ੀਲੈਂਡ (ਆਕਲੈਂਡ):- 28 ਅਪ੍ਰੈਲ 2026
ਪੰਜਾਬ ਦਾ ਜਿਕਰ ਤੇ ਫਿਕਰ ਵਿਦੇਸ਼ਾ ਵਿੱਚ ਹਮੇਸ਼ਾ ਹੁੰਦਾ। ਅੱਜ ਪੰਜਾਬ ਦੇ ਸ਼ਹਿਰ ਲੁਧਿਆਣਾ ਤੋ ਸਰਦਾਰ ਲਖਵੀਰ ਸਿੰਘ ਜੋ ਜਨਰਲ ਸਕੱਤਰ ਹਨ ਸਭਰੰਗ ਕਲਾ ਮੰਚ, ਲੁਧਿਆਣਾ ਦੇ, ਉਹਨਾ ਨੇ “ਪੰਜਾਬੀ ਦਰਪਣ “
ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹਨਾ ਦੀ ਟੀਮ ਵਲੋ ਵਿਸਾਖੀ ਦੇ ਮੋਕੇ ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਵਿਸਾਖੀ ਦੇ ਨਾਲ – ਨਾਲ ਮਜਦੂਰ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸਰਦਾਰ ਲਖਵੀਰ ਸਿੰਘ ਜੋ ਇਕ ਅਧਿਆਪਕ ਹਨ । ਉਹ ਆਪਣੇ ਸਕੂਲ ਦੇ ਬੱਚਿਆ ਨੂੰ ਖੇਡਾ ਅਤੇ ਸੱਭਿਆਚਾਰਕ ਗਤੀਵਿਧੀਆ ਨਾਲ ਜੋੜ ਕੇ ਰੱਖਦੇ ਹਨ। 30 ਅਪ੍ਰੈਲ 2026 ਨੂੰ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਉਣ ਲਈ ਸਾਰੇ ਭਾਈਚਾਰੇ ਨੂੰ ਖੁੱਲਾ ਸੱਦਾ।






