ਪ੍ਰਦੀਪ ਚਿੱਜੜ
ਆਕਲੈਂਡ: 27 ਮਾਰਚ 2026
ਬੀਤੇ ਕੱਲ ਵਾਈ ਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਰਾਹੋ ਦੀ ਸੁਚੱਜੀ ਅਗਵਾਈ ਹੇਠ ਸ਼ਹੀਦੇ ਆਜਮ ਭੱਗਤ ਸਿੰਘ,ਰਾਜਗੁਰੂ,ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ,ਇਸ ਖੂਨਦਾਨ ਕੈਂਪ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਕੀਵੀ ਭਾਈਚਾਰੇ ਨੇ ਵੀ ਹੁਮ ਹੁਮਾ ਕੇ ਹਿੱਸਾ ਲਿਆ, ਇਸ ਕੈਂਪ ਵਿੱਚ 65ਤੋਂ ਵੱਧ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ ਅਤੇ 31 ਦੇ ਲਗਭਗ ਪਲਾਜ਼ਮਾ ਦਾਨ ਕੀਤਾ ਗਿਆ, ਸਾਰੇ ਹੀ ਆਏ ਹੋਏ ਵਲੰਟੀਅਰ ਅਤੇ ਖੂਨ ਪਲਾਜਮਾ ਡੋਨਰ ਦੇ ਵਾਸਤੇ ਰਿਫਰੈਸ਼ਮੈਂਟ ਵਿੱਚ ਸਮੋਸੇ,ਪੰਜਾਬੀ ਚਾਹ,ਡਰਾਈ ਫਰੂਟ, ਫਰੂਟ,ਜੂਸ,ਅਤੇ ਵੈਜ ਸੈਂਡਵਿਚ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਆਏ ਹੋਏ ਸਾਰੇ ਹੀ ਖੂਨਦਾਨ ਕਰਨ ਵਾਲਿਆਂ ਤੇ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਟਰਸਟ ਵੱਲੋਂ ਬਹੁਤ ਹੀ ਖੂਬਸੂਰਤ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਵਿੱਚ ਕੰਟਰੀ ਸੈਕਸ਼ਨ ਇੰਡੀਅਨ ਐਸੋਸੀਏਸ਼ਨ,ਵਾਈਕਾਟੋ ਵਾਰੀਅਰ,ਅਤੇ ਹੈਮਿਲਟਨ ਟੈਕਸੀ ਸੋਸਾਇਟੀ ਵੱਲੋਂ ਆਪਣਾ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਗਿਆ,ਟਰਸਟ ਦੇ ਸਹਿਯੋਗੀਆਂ ਵਿੱਚ ਚੇਅਰਮੈਨ ਪਰਮਜੀਤ ਸਿੰਘ ਪਰਿਹਾਰ,ਮਦਨਜੀਤ ਸਿੰਘ ਬੰਗੇ,ਮੁਕੇਸ਼ ਬੱਗਾ, ਅਤੁਲ ਸ਼ਰਮਾ,ਰਣਜੀਤ ਬੋਪਾ ਰਾਏ,ਕਰਮਜੀਤ ਬੋਪਾਰਾਏ,ਕਿਰਨ ਬੱਗਾ,ਦੀਕਸ਼ਾ, ਹਰਦੀਪਕ ਕੌਰ,ਜਤਿੰਦਰ ਸਿੰਘ ਗੁਰਾਇਆ,ਅਰਸ਼ਦੀਪ ਸਿੰਘ,ਗੁਰਪ੍ਰੀਤ ਸਿੰਘ, ਮਾਧੁਰੀ ਮੌਰੀਆ,ਆਸ਼ੂਤੋਸ਼ ਕੁਸ਼ਵਾਹਾ,ਪਵਨ ,ਪਰਮਿੰਦਰ ਕੌਰ ,ਕੁਲਜੀਤ ਕੌਰ ਆਦੀ ਸ਼ਾਮਿਲ ਹੋਏ,ਇਸ ਕੈਂਪ ਦੌਰਾਨ ਮੀਡੀਆ ਵੱਲੋਂ ਰੇਡੀਓ ਸਪਾਈਸ, ਪੰਜਾਬੀ ਹੈਰਾਲਡ ,ਅਤੇ ਸਿੰਘ ਮੀਡੀਆ ਚੈਨਲ ਵੱਲੋਂ ਬਖੂਬੀ ਆਪਣਾ ਸਹਿਯੋਗ ਦਿੱਤਾ ਗਿਆ।ਟਰੱਸਟ ਸਪੈਸ਼ਲ ਤੌਰ ਤੇ ਮਿਠਾਈ ਵਾਲਾ ਹਮੈਲਟਿੱਨ,ਵੈਜੀਹੈਵਨ ਮੌਰਸ਼ਵਿੱਲ,ਫਰੈਕਟਿੱਨ ਫਰੈਸ਼ ਹਮੈਲਟਿੱਨ ,ਹਮੈਲਟਿੱਨ ਲੇਕ ਕਲਿਨਿੱਕ,ਹਮੈਲਟਿੱਨ ਲੇਕ ਅਕਾਉਟੈਂਟ ਮਿਸ਼ਨ ਹੈਲਥ ਡਾਕਟਰ ਚਿਰਾਗ਼,ਲਖਵਿੰਦਰ ਸਿੰਘ ਢਿੱਲੋਂ ਇਸ ਕੈਂਪ ਨੂੰ ਕਾਮਯਾਬ ਕਰਨ ਤੇ ਧੰਨਵਾਦ ਕਰਦਾ ਹੈ ਅੰਤ ਵਿੱਚ ਸਰਦਾਰ ਜਰਨੈਲ ਸਿੰਘ ਰਾਹੋਂ ਨੇ ਤੇ ਬਲੱਡ ਕੈਂਪ ਇੰਚਾਰਜ ਮੁਕੇਸ਼ ਬੱਗਾ ਨੇ ਆਏ ਹੋਏ ਸਾਰੇ ਹੀ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਜਰਨੈਲ ਸਿੰਘ ਰਾਹੋਂ ਨੇ ਦੱਸਿਆ ਕਿ ਕਿਵੇਂ ਇੱਕ ਖੂਨ ਇੱਕ ਵਾਰ ਖੂਨ ਦਾਨ ਕੀਤਾ ਤਿੰਨ ਜਿੰਦਗੀਆਂ ਬਚਾਉਂਦਾ ਹੈ। ਬਲੱਡ ਬੈਂਕ ਦੀ ਮੈਨਜਮੈਂਟ ਵਲੋਂ ਟਰੱਸਟ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਤੰਬਰ ਮਹੀਨੇ ਵਿੱਚ ਅਗਲੇ ਕੈਂਪ ਚ ਮਿਲਣ ਦਾ ਵਾਅਦਾ ਕਰਦੇ ਹੋਏ ਅਤੇ ਅਗਲੇ ਕੈਂਪ ਵਿੱਚ ਸਾਰਿਆਂ ਤੋਂ ਫਿਰ ਇਦਾਂ ਹੀ ਸਹਿਯੋਗ ਦੀ ਆਸ ਦੇ ਨਾਲ ਇਸ ਕੈਂਪ ਦੀ ਸਮਾਪਤੀ ਕੀਤੀ ਗਈ










