
ਪ੍ਰਦੀਪ ਚਿੱਜੜ
ਆਕਲੈਂਡ:- 28 ਦਸੰਬਰ 2025
ਦਿੱਲੀ ਦੇ ਰਹਿਣ ਵਾਲੇ ਲੋਕ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਨੂੰ ਛੱਡ ਸਾਫ਼ ਹਵਾ ਦੀ ਖੋਜ ਵਿੱਚ ਉੱਥੋਂ ਭੱਜ ਰਹੇ ਹਨ, ਜਿਸ ਨਾਲ ਆਮ ਤੌਰ ‘ਤੇ ਸ਼ਾਂਤ ਰਹਿਣ ਵਾਲੀਆਂ ਪਹਾੜੀ ਸੜਕਾਂ ਗੱਡਿਆਂ ਨਾਲ ਭਰ ਗਈਆਂ ਹਨ।
ਦਸੰਬਰ ਦੇ ਅੰਤ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਰੋਤਾਂਗ ਨੇੜੇ ਹੋਲੀ ਹੋਲੀ ਰੀਗਦੇ ਹੋਏ ਕਾਰਾਂ ਦੇ ਦ੍ਰਿਸ਼ਾਂ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆ। ਹਾਲਾਂਕਿ ਹਜੇ ਬਰਫ਼ਬਾਰੀ ਨਹੀਂ ਹੋਈ ਤੇ ਤਿਉਹਾਰੀ ਮੌਸਮ ਦੀ ਸ਼ੁਰੂਆਤ ਵੀ ਨਹੀਂ ਹੋਈ, ਫਿਰ ਵੀ ਹਜ਼ਾਰਾਂ ਲੋਕ ਪਹਾੜਾਂ ਵੱਲ ਰੁਖ ਕਰ ਰਹੇ ਹਨ ਕਿਉਂਕਿ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ (AQI) ਪੱਧਰ ਮੁੜ ਮੁੜ ਖਤਰਨਾਕ ਹੱਦਾਂ ‘ਤੇ ਪਹੁੰਚ ਰਹੇ ਹਨ।
ਦਸੰਬਰ 2025 ਦੇ ਅੰਤ ਵਿੱਚ ਦਿੱਲੀ ਦੇ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਲੋਕਾਂ ਦੇ ਰੋਤਾਂਗ ਪਾਸ ਵੱਲ ਵਧਣ ਨਾਲ ਘੰਟਿਆਂ ਤੱਕ ਟ੍ਰੈਫ਼ਿਕ ਜਾਮ ਲੱਗ ਗਿਆ।
ਬਹੁਤ ਸਾਰੇ ਲੋਕ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਹੈ। ਪੂਰੇ ਸਾਲ ਦੌਰਾਨ ਹਵਾ ਪ੍ਰਦੂਸ਼ਿਤ ਰਹਿੰਦੀ ਹੈ ਅਤੇ ਇਹ ਹਰ ਸੱਭ ਲਈ ਸਿਹਤ ਸਮੱਸਿਆਵਾਂ ਪੈਦਾ ਕਰ ਰਹੀ ਹੈ। ਅਕਤੂਬਰ ਤੋਂ ਲੈ ਕੇ ਹੁਣ ਤੱਕ, ਦਿੱਲੀ ਵਿੱਚ AQI ਪੱਧਰ 300 ਤੋਂ ਵੱਧ ਰਹੇ ਹਨ । ਜੋ ਸੁਰੱਖਿਅਤ ਹੱਦ ਤੋਂ ਤਿੰਨ ਗੁਣਾ ਵੱਧ ਹੈ । ਜਦੋਂਕਿ ਕੁਝ ਖੇਤਰਾਂ ਵਿੱਚ ਇਹ 1000 ਤੋਂ ਵੀ ਉੱਪਰ ਚਲੇ ਗਏ ਹਨ। ਦਿੱਲੀ ਵਾਸੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।


