***** ਭਾਰਤ ਅਤੇ ਇੰਗਲੈਂਡ ਮਹਿਲਾ ਵਿਸ਼ਵ ਕੱਪ ਦਾ ਮੁਕਾਬਲਾ *****

ਪ੍ਰਦੀਪ ਚਿੱਜ਼ੜ
20 ਅਕਤੂਬਰ 2025

ਇੰਗਲੈਂਡ ਨੇ ਆਖਰੀ ਓਵਰ ਦੇ ਰੋਮਾਂਚਕ ਮੁਕਾਬਲੇ ਵਿੱਚ 4 ਰਨਾਂ ਨਾਲ ਜਿੱਤ ਹਾਸਲ ਕੀਤੀ, ਭਾਰਤ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਇੰਗਲੈਂਡ ਮਹਿਲਾ ਟੀਮ (ENG-W) – 288/8 (50 ਓਵਰ)
ਭਾਰਤ ਮਹਿਲਾ ਟੀਮ (IND-W) – 284/6 (50 ਓਵਰ)
ਭਾਰਤ ਲਈ ਜਿੱਤ ਵੱਲ ਵਾਪਸ ਜਾਣ ਦਾ ਮੌਕਾ ਹੱਥੋਂ ਨਿਕਲ ਗਿਆ ਜਦੋਂ ਟੀਮ ਨੂੰ ਤੀਜੀ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੇ ਮੋਕੇ ਖਤਰੇ ਵਿੱਚ ਪੈ ਗਏ ਹਨ। ਭਾਰਤ ਨੇ ਸਿਰਫ਼ ਪੰਜ ਰਨਾਂ ਨਾਲ ਮੈਚ ਗੁਆ ਦਿੱਤਾ ਅਤੇ ਹੁਣ ਤਿੰਨ ਖੇਡਾਂ ਵਿੱਚ ਸਿਰਫ਼ ਦੋ ਜਿੱਤਾਂ ਹੀ ਹਨ।ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਲਗਾਤਾਰ ਤੀਜਾ ਮੈਚ ਹਾਰ ਗਈ, ਜਿਸ ਨਾਲ 2025 ਮਹਿਲਾ ਕ੍ਰਿਕਟ ਵਿਸ਼ਵ ਕਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ ਹੁਣ ਬਹੁਤ ਘੱਟ ਗਈ ਹੈ। ਹਰਮਨਪ੍ਰੀਤ ਕੌਰ (70), ਸਮ੍ਰਿਤੀ ਮੰਧਾਣਾ (88) ਅਤੇ ਦੀਪਤੀ ਸ਼ਰਮਾ (50) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ, ਭਾਰਤੀ ਟੀਮ 4 ਦੋੜਾਂ ਨਾਲ ਪਿੱਛੇ ਰਹਿ ਗਈ।

ਭਾਰਤ ਨੂੰ ਜਿੱਤ ਲਈ 53 ਗੇਂਦਾਂ ‘ਚ 56 ਰਨਾਂ ਦੀ ਲੋੜ ਸੀ ਅਤੇ ਟੀਮ ਮੈਚ ‘ਤੇ ਕਾਬੂ ਵਿੱਚ ਸੀ, ਪਰ ਸਮ੍ਰਿਤੀ ਮੰਧਾਣਾ ਦੇ ਆਉਟ ਹੋਣ ਨਾਲ ਮੈਚ ਦਾ ਰੁਖ ਬਦਲ ਗਿਆ। ਆਖਰੀ ਛੇ ਓਵਰਾਂ ਵਿੱਚ ਭਾਰਤ ਸਿਰਫ਼ ਦੋ ਬਾਊਂਡਰੀ ਹੀ ਮਾਰ ਸਕਿਆ।

ਇਸ ਤੋਂ ਪਹਿਲਾਂ, ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿੱਚ 288 ਰਨ ਬਣਾਏ। ਹੀਥਰ ਨਾਈਟ ਨੇ ਸ਼ਾਨਦਾਰ 91 ਗੇਂਦਾਂ ‘ਤੇ 108 ਰਨ ਬਣਾਏ, ਜਿਸ ਤੋਂ ਬਾਅਦ ਉਹ ਰਨ ਆਉਟ ਹੋ ਗਈ। ਐਮੀ ਜੋਨਜ਼ (56) ਅਤੇ ਟੈਮੀ ਬੋਮਾਂਟ ਨੇ ਸ਼ੁਰੂਆਤੀ ਸਾਂਝ 73 ਦੋੜਾਂ ਦੀ ਬਣਾਈ। ਆਖਰੀ 10 ਓਵਰਾਂ ਵਿੱਚ ਇੰਗਲੈਂਡ ਨੇ ਪੰਜ ਵਿਕਟਾਂ ਗਵਾਈਆਂ ਅਤੇ ਸਿਰਫ਼ 64 ਦੋੜਾਂ ਜੋੜ ਸਕੇ। ਦੀਪਤੀ ਸ਼ਰਮਾ ਨੇ ਦੁਬਾਰਾ ਆਪਣੀ ਕਾਬਲੀਅਤ ਦਿਖਾਈ ਤੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਸ਼੍ਰੀ ਚਰਣੀ ਨੇ 2 ਵਿਕਟਾਂ ਲਈਆਂ।