ਨਿਊਜ਼ੀਲੈਂਡ ਸਮੇ ਅਨੁਸਾਰ ਸੋਮਵਾਰ 21 ਜੁਲਾਈ ਸਵੇਰੇ 7 ਵਜੇ ਸੁਰੂ ਹੋਵੇਗਾ।
ਪ੍ਰਦੀਪ ਚਿੱਜੜ
ਆਕਲੈਂਡ:- 20 ਜੁਲਾਈ 2026
ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ ਸਪੇਨ ਨਾਲ 2026 ਫੀਫਾ ਵਿਸ਼ਵ ਕੱਪ ਦੇ ਸ਼ਾਨਦਾਰ ਫਾਈਨਲ ਵਿੱਚ ਹੋਵੇਗਾ। 39 ਦਿਨਾਂ ਤੱਕ ਚੱਲੇ ਇਸ ਮਹਾਕੁੰਭ ਦਾ ਸਮਾਪਨ ਐਤਵਾਰ ਨੂੰ ਨਿਊ ਜਰਸੀ ਵਿੱਚ ਹੋਣ ਵਾਲੇ ਇਸ ਰੋਮਾਂਚਕ ਮੁਕਾਬਲੇ ਨਾਲ ਹੋਵੇਗਾ।
ਇਹ ਫਾਈਨਲ ਟੂਰਨਾਮੈਂਟ ਦੀ ਸਭ ਤੋਂ ਤਾਕਤਵਰ ਹਮਲਾਵਰ ਟੀਮ ਅਤੇ ਸਭ ਤੋਂ ਮਜ਼ਬੂਤ ਰੱਖਿਆ ਪੱਖ ਵਿਚਕਾਰ ਜੰਗ ਹੋਵੇਗੀ। ਅਰਜਨਟੀਨਾ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 19 ਗੋਲ ਕੀਤੇ ਹਨ, ਜਦਕਿ ਸਪੇਨ ਨੇ ਸਿਰਫ਼ ਇੱਕ ਗੋਲ ਹੀ ਖਾਧਾ ਹੈ।
ਸਪੇਨ ਜਾਂ ਅਰਜਨਟੀਨਾ – ਜਿੱਤ ਦਾ ਦਾਅਵੇਦਾਰ ਕੌਣ?
ਓਪਟਾ ਸੁਪਰਕੰਪਿਊਟਰ ਦੀ ਭਵਿੱਖਬਾਣੀ ਅਨੁਸਾਰ:
ਸਪੇਨ ਦੇ 2026 ਫੀਫਾ ਵਿਸ਼ਵ ਕੱਪ ਜਿੱਤਣ ਦੀ ਸੰਭਾਵਨਾ 59.46 ਫੀਸਦੀ ਹੈ।
ਜਦਕਿ ਅਰਜਨਟੀਨਾ ਦੇ 2022 ਦਾ ਖ਼ਿਤਾਬ ਬਰਕਰਾਰ ਰੱਖਣ ਦੀ ਸੰਭਾਵਨਾ 40.54 ਫੀਸਦੀ ਦੱਸੀ ਗਈ ਹੈ।
ਫਾਈਨਲ ਕਿੱਥੇ ਖੇਡਿਆ ਜਾਵੇਗਾ?
ਵਿਸ਼ਵ ਕੱਪ ਦਾ ਫਾਈਨਲ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਸਟੇਡੀਅਮ ਐਨਐਫਐਲ (NFL) ਦੀਆਂ ਦੋ ਮਸ਼ਹੂਰ ਟੀਮਾਂ ਨਿਊਯਾਰਕ ਜਾਇੰਟਸ ਅਤੇ ਨਿਊਯਾਰਕ ਜੈਟਸ ਦਾ ਘਰੇਲੂ ਮੈਦਾਨ ਹੈ।
ਫੀਫਾ ਵਿਸ਼ਵ ਕੱਪ ਦੌਰਾਨ ਇਸ ਸਟੇਡੀਅਮ ਨੂੰ ਅਸਥਾਈ ਤੌਰ ‘ਤੇ ਨਿਊਯਾਰਕ-ਨਿਊ ਜਰਸੀ ਸਟੇਡੀਅਮ ਨਾਮ ਦਿੱਤਾ ਗਿਆ ਹੈ।
ਸਾਲ 2010 ਵਿੱਚ ਬਣੇ ਇਸ ਵਿਸ਼ਾਲ ਬਹੁ-ਉਦੇਸ਼ੀ ਸਟੇਡੀਅਮ ਵਿੱਚ ਫੁੱਟਬਾਲ ਮੈਚਾਂ ਲਈ 82,500 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸੇ ਮੈਦਾਨ ਨੇ 2025 ਫੀਫਾ ਕਲੱਬ ਵਿਸ਼ਵ ਕੱਪ ਦਾ ਫਾਈਨਲ ਅਤੇ ਦੋਵੇਂ ਸੈਮੀਫਾਈਨਲ ਮੁਕਾਬਲਿਆਂ ਦੀ ਵੀ ਮੇਜ਼ਬਾਨੀ ਕੀਤੀ ਸੀ।
FIFA World Cup: Spain vs Argentina final
Title-holders Argentina face challengers Spain in a star-studded 2026 FIFA World Cup final, as the 39-day spectacle prepares for its closing act.
Sunday’s showdown in New Jersey will stage a unique battle, pitting the tournament’s best attack against the best defence – Argentina have scored the most goals (19); Spain have conceded the fewest (one).
What is the winner prediction for Spain vs Argentina?
The Opta supercomputer predicts Spain have a 59.46 percent chance of winning the 2026 World Cup, while Argentina have a 40.54 percent probability of retaining the title they won in 2022.
Where will the World Cup final be played?
The World Cup final will be played at MetLife Stadium, home to two National Football League (NFL) teams: the New York Giants and the New York Jets. For the FIFA World Cup, the venue has temporarily been rebadged as New York-New Jersey Stadium.
Built in 2010, this huge multipurpose stadium holds up to 82,500 spectators for football matches. The venue also hosted the 2025 FIFA Club World Cup final and both semifinals.



