
ਪ੍ਰਦੀਪ ਚਿੱਜੜ
ਆਕਲੈਂਡ:- 20 ਜੁਲਾਈ 2026
ਸਪੇਨ ਨੇ 2026 ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ ਵਾਧੂ ਸਮੇਂ (ਐਕਸਟਰਾ ਟਾਈਮ) ਵਿੱਚ 1-0 ਨਾਲ ਹਰਾਕੇ ਆਪਣਾ ਦੂਜਾ ਫੀਫਾ ਵਿਸ਼ਵ ਕੱਪ ਖਿਤਾਬ ਜਿੱਤ ਲਿਆ। ਮੈਚ ਦਾ ਇਕਲੌਤਾ ਅਤੇ ਫੈਸਲਾਕੁੰਨ ਗੋਲ ਟੋਰੇਸ ਨੇ ਐਕਸਟਰਾ ਟਾਈਮ ਵਿੱਚ ਕਰਕੇ ਸਪੇਨ ਨੂੰ ਇਤਿਹਾਸਕ ਜਿੱਤ ਦਿਵਾਈ।
ਇੱਕ ਵਾਰ ਫਿਰ ਸਾਬਤ ਹੋਇਆ ਕਿ ਮਜ਼ਬੂਤ ਰੱਖਿਆ (ਡਿਫੈਂਸ) ਚੈਂਪੀਅਨ ਬਣਾਉਂਦੀ ਹੈ। ਸਪੇਨ ਨੇ ਨਾਕਆਊਟ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3-0, 1-0, 2-1 ਅਤੇ 2-0 ਦੀਆਂ ਜਿੱਤਾਂ ਨਾਲ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਖਿਤਾਬ ਆਪਣੇ ਨਾਮ ਕੀਤਾ।
ਫਾਈਨਲ ਵਿੱਚ ਸਪੇਨ ਦਾ ਦਬਦਬਾ ਪੂਰੇ ਮੈਚ ਦੌਰਾਨ ਬਣਿਆ ਰਿਹਾ। ਅਸਲ ਵਿੱਚ ਸਪੇਨ ਨੂੰ ਇਹ ਮੈਚ ਨਿਰਧਾਰਤ 90 ਮਿੰਟਾਂ ਵਿੱਚ ਹੀ ਜਿੱਤ ਲੈਣਾ ਚਾਹੀਦਾ ਸੀ। ਅਰਜਨਟੀਨਾ ਪੂਰੇ ਮੈਚ ਦੌਰਾਨ ਵੱਡਾ ਹਮਲਾ ਕਰਨ ਵਿੱਚ ਨਾਕਾਮ ਰਹੀ ।ਇਹ ਵਿਸ਼ਵ ਕੱਪ ਲਿਓਨੇਲ ਮੇਸੀ, ਕਿਲੀਅਨ ਐਮਬਾਪੇ, ਹੈਰੀ ਕੇਨ ਅਤੇ ਅਰਲਿੰਗ ਹਾਲੈਂਡ ਵਰਗੇ ਸਿਤਾਰਿਆਂ ਕਰਕੇ ਯਾਦ ਰੱਖਿਆ ਜਾਵੇਗਾ, ਪਰ ਆਖ਼ਰ ਵਿੱਚ ਸਭ ਤੋਂ ਵਧੀਆ ਟੀਮ ਨੇ ਹੀ ਟਰਾਫੀ ਆਪਣੇ ਨਾਮ ਕੀਤੀ। ਸਪੇਨ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕਜੁੱਟ ਟੀਮ ਵਜੋਂ ਸ਼ਾਨਦਾਰ ਖੇਡ ਦਿਖਾਈ ਅਤੇ ਉਸਦੀ ਇਹ ਜਿੱਤ ਪੂਰੀ ਤਰ੍ਹਾਂ ਹੱਕਦਾਰ ਸਾਬਤ ਹੋਈ।
Spain win 2026 World Cup to end Messi and Argentina’s dream: Live updates
Torres’ extra-time goal secured Spain’s second World Cup title against Argentina.Defence wins a title yet again. Spain win the World Cup with an extra-time goal for a 1-0 victory.
Wins of 3-0, 1-0, 2-1 and 2-0 for them in the four knockout rounds to get to the final. Really, they should have won this in 90 minutes.
Argentina never came close to threatening until a couple of late set pieces.
In many ways, this was a World Cup of stars — of Lionel Messi, Kylian Mbappe, Harry Kane, and Erling Haaland.
But ultimately, it was the best team — not the best player — that ended up winning it.
Spain were the strongest collective at this tournament. Their victory in today’s final feels richly deserved.



