ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ















ਪ੍ਰਦੀਪ ਚਿੱਜੜ
09/11/2025
ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਡਾਕਟਰ ਬੀ ਆਰ ਅੰਬੇਡਕਰ ਲਾਈਬ੍ਰੇਰੀ ਵਿੱਚ ਪੰਜਾਬੀ ਭਾਸ਼ਾ ਹਫਤਾ ਮਨਾਇਆ ਗਿਆ। ਬਹੁਤ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਬੱਚੇ ਵੀ ਸ਼ਾਮਿਲ ਸਨ ।ਪ੍ਰੋਗਰਾਮ ਦਾ ਆਗਾਜ਼ ਪ੍ਰਦੀਪ ਚਿੱਜੜ ( ਪੰਜਾਬੀ ਦਰਸ਼ਕਾਂ ਆਨ ਲਾਈਨ ਪੰਜਾਬੀ ਪੇਪਰ ) ਹੁਣਾ ਨੇ ਕੀਤੀ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨਿਰਮਲਜੀਤ ਸਿੰਘ ਭੱਟੀ ਹੁਣਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਉਪਰੰਤ ਮਲਕੀਅਤ ਸਿੰਘ ਸਹੋਤਾ , ਸਤਿੰਦਰ ਪੱਪੀ, ਹਰਦਿਆਲ ਸਿੰਘ, ਕਰਨੈਲ ਬੱਧਣ, ਹੋਣਾਂ ਨੇ ਪੰਜਾਬੀ ਭਾਸ਼ਾ ਨੂੰ ਸੁਰਜੀਤ ਰੱਖਣ ਲਈ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਅਖੀਰ ਵਿੱਚ ਹੇਸਟਿੰਗ ਤੋਂ ਮਨਜੀਤ ਸੰਧੂ ਹੋਣਾਂ ਨੇ ਵੀ ਆਪਣੇ ਵਿਚਾਰ ਰੱਖੇ। ਪੰਜਾਬੀ ਭਾਸ਼ਾ ਨੂੰ ਜੀਵਤ ਰੱਖਣ ਵਾਸਤੇ।



