









ਪ੍ਰਦੀਪ ਚਿੱਜੜ
ਆਕਲੈਂਡ:- 07 ਨਵੰਬਰ 2025
6 ਨਵੰਬਰ 2025 ਨੂੰ Manurewa ਲੋਕਲ ਬੋਰਡ ਦੇ ਨਵੇਂ ਚੁਣੇ ਗਏ ਮੈਂਬਰਾਂ ਦਾ ਸੌਹ ਚੁੱਕ ਸਮਾਗਮ Manurewa ਵਿੱਚ ਕੀਤਾ ਗਿਆ। ਮਾਓਰੀ ਭਾਈਚਾਰੇ ਦੇ ਰੀਤੀ ਰਿਵਾਜਾਂ ਨਾਲ ਇਸ ਦੀ ਸ਼ੁਰੂਆਤ ਹੋਈ । ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਜਿਹਨਾਂ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ ਵੀ ਬਹੁਤ ਜਿਆਦਾ ਸੀ।
ਮਾਣ ਵਾਲੀ ਗੱਲ ਸੀ ਕਿ ਪੰਜਾਬੀ ਮੂਲ ਦੇ ਨੌਜਵਾਨ ਮਾਰਸ਼ਲ ਵਾਲੀਆ ਨੇ ਬੋਰਡ ਮੈਂਬਰ ਵਜੋਂ ਸੌਹ ਚੁੱਕਣੀ ਸੀ ਤੇ ਸ਼ੁਰੂਆਤ ਵੀ ਉਹਨਾਂ ਤੋਂ ਹੀ ਕੀਤੀ ਗਈ। ਮਾਰਸ਼ਲ ਵਾਲੀਆ ਨੇ ਆਪਣੇ ਸਾਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮੰਚ ਉੱਪਰ ਸੱਦਾ ਦਿੱਤਾ। ਜਿਨਾਂ ਵਿੱਚ ਕੁਝ ਬੀਬੀਆਂ ਵੀ ਸ਼ਾਮਿਲ ਸੀ। ਮਾਰਸ਼ਲ ਵਾਲੀਆ ਨੇ ਜਿੱਥੇ ਆਪਣੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਉੱਥੇ ਆਪਣੇ ਪਿੱਤਾ ਨੂੰ ਯਾਦ ਕਰਦੇ ਹੋਏ ਭਾਵੁਕ ਵੀ ਹੋ ਗਏ ਉਹਨਾਂ ਨੇ ਕਿਹਾ ਕਿ ਇਹ ਸੱਭ ਕੁਝ ਮੇਰੇ ਪਰਿਵਾਰ ਦੇ ਦਿੱਤੇ ਹੋਏ ਸੰਸਕਾਰ ਹਨ ਤੇ ਨਿਊਜ਼ੀਲੈਂਡ ਵਾਸਤੇ ਪੰਜਾਬੀ ਭਾਈਚਾਰੇ ਦਾ ਅਸਰ ਹੈ।ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਜਕਾਰਿਆਂ ਦੀ ਗੂੰਜ ਵੀ ਸੁਣਾਈ ਦਿੱਤੀ ਤੇ ਇੱਕ ਕਵਿਤਾ ਵੀ ਗਾਇਨ ਕੀਤੀ ਗਈ ਵੱਡੇ ਇਕੱਠ ਵਿੱਚ ਪੰਜਾਬੀਆਂ ਨੇ ਆਪਣੀ ਪਹਿਚਾਣ ਬਣਾਈ।



