ਪਾਪਾਟੋਏਟੋਏ , OTARA ਚੋਣ ਨਤੀਜਿਆ ਦਾ ਮਾਮਲਾ ਠੰਡਾ ਹੋਣ ਦਾ ਨਾਂ ਨਹੀ ਲੇ ਰਿਹਾ।

ਪ੍ਰਦੀਪ ਚਿੱਜੜ

ਆਕਲੈਂਡ:- 10 ਦਸੰਬਰ  2025

ਲੋਕਾਂ ਨੂੰ ਚੋਣਾਂ ਵਿੱਚ ਕੁੱਝ ਗਲਤ ਹੋਣ ਦਾ ਅੰਦਾਜ਼ਾ ਛੇਤੀ  ਲੱਗ ਜਾਂਦਾ।  ਪਾਪਾਟੋਏਟੋਏ-ਓਟਾਰਾ  ਖੇਤਰ ਦੀਆਂ ਚਾਰਾਂ ਬੋਰਡ ਸੀਟਾਂ ਇੱਕ ਨਵੇਂ ਗਰੁੱਪ  ਦੇ ਮੈਂਬਰਾਂ ਨੇ ਜਿੱਤੀਆਂ। ਉਹ ਸਿਰਫ਼ ਜਿੱਤੇ ਹੀ ਨਹੀਂ, ਸਗੋਂ ਪੂਰੀ ਤਰ੍ਹਾਂ ਹਾਵੀ ਰਹੇ । ਸਭ ਤੋਂ ਘੱਟ ਵੋਟਾਂ ਵਾਲੇ ਉਨ੍ਹਾਂ ਦੇ ਮੈਂਬਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 1,239 ਵੋਟਾਂ ਨਾਲ ਹਰਾਇਆ। ਵੋਟਾ ਦੇ ਨਤੀਜੇ ਆਉਣ ਤੋਂ ਬਾਅਦ, ਪਾਪਾਟੋਏਟੋਏ-ਓਟਾਰਾ ਐਕਸ਼ਨ ਟੀਮ ਕਈ ਦੋਸ਼ਾਂ ਦੇ ਕੇਂਦਰ ਵਿੱਚ ਰਹੀ ਹੈ। ਵਿਰੋਧੀ ਉਮੀਦਵਾਰਾਂ ਨੇ ਉਨ੍ਹਾਂ ਦੀ ਚੋਣ ਪ੍ਰਚਾਰ ਟੀਮ ਉੱਤੇ ਵੋਟਰਾਂ ਨੂੰ ਖਾਣਾ ਦੇ ਕੇ ਪ੍ਰਭਾਵਿਤ ਕਰਨ ਦੇ ਨਾਲ-ਨਾਲ  ਥਾਰਮਿਕ ਸਥਾਨਾ ਅੰਦਰ ਲੋਕਾਂ ਨੂੰ ਵੋਟ ਪਾਉਣ ਦੇ ਤਰੀਕੇ ਦੱਸਣ ਦੇ ਦੋਸ਼ ਲਗਾਏ ਹਨ।
ਪਰ ਸਭ ਤੋਂ ਗੰਭੀਰ ਦੋਸ਼ ਇੱਕ ਸ਼ਿਕਾਇਤ ਰਾਹੀਂ ਲਗਾਇਆ ਗਿਆ ਕਿ ਰਾਤ ਦੇ ਸਮੇਂ ਇੱਕ ਗਰੁੱਪ ਨੌਜਵਾਨ ਲੜਕਿਆਂ ਦੁਆਰਾ ਵੋਟ ਪੇਪਰ ਚੋਰੀ ਕੀਤੇ ਜਾ ਰਹੇ ਸਨ। “ਰੋਜ਼ਾਨਾ ਰਾਤ ਨੂੰ ਚੋਰੀ ਹੋਣ ਵਾਲੇ ਵੋਟ ਪੇਪਰਾਂ” ਬਾਰੇ ਸ਼ਿਕਾਇਤ ਦਰਜ ਵੀ ਕਰਾਈ ਗਈ।
ਜੇਕਰ   ਸਿਕਾਇਤ ਕਰਤਾ ਸਫਲ ਰਹਿੰਦੇ ਹਨ, ਤਾਂ ਜੱਜ ਪਾਪਾਟੋਏਟੋਏ ਬੋਰਡ ਦੇ ਨਤੀਜਿਆਂ ਨੂੰ ਰੱਦ ਕਰ ਦੇਣਗੇ, ਜਿਸ ਨਾਲ ਦੁਬਾਰਾ ਚੋਣ ਕਰਵਾਈ ਜਾ ਸਕਦੀ ਹੈ।