ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ AGM ਹੋਈ। ਸਰਬਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ।

ਪ੍ਰਦੀਪ ਚਿੱਜੜ

ਆਕਲੈਂਡ:- 21 ਜੂਨ 2026


ਅੱਜ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਕਲੱਬ ਦੇ ਕੁੱਝ ਮੈਂਬਰਾਂ ਨੂੰ ਟਰੋਫੀਆਂ ਵੰਡੀਆਂ ਗਈਆਂ ਉਪਰੰਤ ਕਲੱਬ ਦੇ ਪ੍ਰਧਾਨ ਪੰਕਜ ਕੁਮਾਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਪ੍ਰੈਸੀਡੈਂਟ ਰਿਪੋਰਟ ਪੜ੍ਹ ਕੇ ਸਾਰੇ ਸਾਲ ਵਿੱਚ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਉਸ ਤੋਂ ਬਾਅਦ ਕਲੱਬ ਦੇ ਖਜਾਨਚੀ ਪ੍ਰਦੀਪ ਚਿੱਜੜ ਨੇ ਸਾਰੇ ਸਾਲ ਦੇ ਖਰਚੇ ਦਾ ਵੇਰਵਾ ਦਿੱਤਾ ਤੇ ਉਸ ਤੋਂ ਉਪਰੰਤ ਜਨਰਲ ਡਿਸਕਸ਼ਨ ਵਿੱਚ ਸਾਰੇ ਮੈਂਬਰਾਂ ਨੇ ਆਪੋ ਆਪਣੇ ਸੁਝਾਅ ਦਿੱਤੇ,  ਆਉਣ ਵਾਲੇ ਟੂਰਨਾਮੈਂਟ ਵਾਸਤੇ ਗੱਲਬਾਤ ਕੀਤੀ ਗਈ। ਅਖੀਰ ਵਿੱਚ ਕਲੱਬ ਦੇ ਪ੍ਰਧਾਨ ਪੰਕਜ ਕੁਮਾਰ ਨੇ ਪੁਰਾਣੀ ਕਮੇਟੀ ਨੂੰ ਖਾਰਜ ਕੀਤਾ ਅਤੇ ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਹੋਈ .ਨਵੀਂ ਕਮੇਟੀ ਦੇ ਵਿੱਚ ਪ੍ਰਧਾਨ ਪ੍ਰਦੀਪ ਕੁਮਾਰ ਚਿੱਜੜ , ਮੀਤ ਪ੍ਰਧਾਨ ਰਵਿੰਦਰ ਸਿੰਘ ਝੰਮਟ , ਸਕੱਤਰ ਜਸਵਿੰਦਰ ਸੰਧੂ , ਮੀਤ ਸਕੱਤਰ ਸੁਰਿੰਦਰ ਕੁਮਾਰ ਸਿੱਧੂ, ਖਜਾਨਚੀ ਪੰਕਜ ਕੁਮਾਰ , ਸਹਾਇਕ ਖਜਾਨਚੀ ਸੰਜੀਵ ਭਾਟੀਆ , ਆਡੀਟਰ ਪਿਆਰਾ ਰੱਤੂ।

ਨਵੀ ਕਮੇਟੀ ਮੈਂਬਰ 👇