
ਪ੍ਰਦੀਪ ਚਿੱਜੜ
ਆਕਲੈਂਡ:- 19 ਜੂਨ 2026
Brian Tamaki ਨੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੀ ਨਿਊਜ਼ੀਲੈਂਡ ਯਾਤਰਾ ਤੋਂ ਪਹਿਲਾਂ ਬਹੁਤ ਹੀ ਭੜਕਾਊ ਬਿਆਨ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਉਸਨੇ ਨਿਊਜ਼ੀਲੈਂਡ ਵਿੱਚੋਂ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ “ਸਾਫ਼ ਕਰਨ” (purge) ਦੀ ਗੱਲ ਕੀਤੀ। ਉਸਨੇ ਮਸਜਿਦਾਂ ਅਤੇ ਮੰਦਰਾਂ ਨੂੰ ਸਾੜਨ ਦੀ ਵੀ ਗੱਲ ਕੀਤੀ, ਜਿਸ ਕਾਰਨ ਪੁਲਿਸ ਅਤੇ ਸਰਕਾਰੀ ਅਧਿਕਾਰੀ ਹੁਣ ਜਾਂਚ ਕਰ ਰਹੇ ਹਨ ਕਿ ਕੀ ਇਹ ਬਿਆਨ ਕਾਨੂੰਨ ਦੀ ਉਲੰਘਣਾ ਕਰਦੇ ਹਨ।
ਤਾਮਾਕੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਇਸਾਈਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ ਅਤੇ ਚਰਚ ਸਾੜੇ ਜਾ ਰਹੇ ਹਨ।
ਉਸਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਵੀ “ਜਿਵੇਂ ਨੂੰ ਤਿਵੇਂ” (tit for tat) ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਉਸਨੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਦੇਸ਼ ਵਿੱਚੋਂ “ਪੁਰਜ” ਕਰਨ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ।
ਤਾਮਾਕੀ ਨੇ 7 ਜੁਲਾਈ 2026 ਨੂੰ Aotea Square ਵਿੱਚ ਵੱਡਾ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ, ਜੋ ਮੋਦੀ ਦੀ ਯੋਜਿਤ ਯਾਤਰਾ ਨਾਲ ਜੋੜਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਉਸਦੀ ਅਗਵਾਈ ਹੇਠ ਹੋਏ ਕੁਝ ਪ੍ਰਦਰਸ਼ਨਾਂ ਅਤੇ ਰੈਲੀਆਂ ਨੂੰ ਲੈ ਕੇ ਵਿਵਾਦ ਰਹਿ ਚੁੱਕਾ ਹੈ। ਨਿਊਜ਼ੀਲੈਂਡ ਦੇ ਪੁਲਿਸ ਮੰਤਰੀ Mark Mitchell ਨੇ ਤਾਮਾਕੀ ਦੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ।
ਮਿਚੇਲ ਨੇ ਉਸਨੂੰ “ਡਰਿਆ ਹੋਇਆ ਗੁੰਡਾ” (scared bully) ਕਹਿੰਦੇ ਹੋਏ ਦੋਸ਼ ਲਗਾਇਆ ਕਿ ਉਹ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੁਲਿਸ ਨੇ ਵੀਡੀਓ ਅਤੇ ਬਿਆਨਾਂ ਦੀ ਅਧਿਕਾਰਕ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ।


