
ਪ੍ਰਦੀਪ ਚਿੱਜੜ
ਆਕਲੈਂਡ:- 29 ਦਸੰਬਰ 2025
ਪਿਛਲੇ ਕਈ ਮਹੀਨਿਆਂ ਤੋਂ ਨਿਊਜ਼ੀਲੈਂਡ ਦੀ ਸੁਪਰਐਨੂਏਸ਼ਨ (Superannuation) ਬਾਰੇ ਅਫਵਾਹਾਂ ਚੱਲ ਰਹੀਆਂ ਸਨ। ਇਹ ਗੱਲ ਫੈਲੀ ਹੋਈ ਸੀ ਕਿ ਜਲਦੀ ਹੀ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਪਣੀ ਐਨ.ਜ਼ੈ. ਸੁਪਰ (NZ Super) ਪ੍ਰਾਪਤ ਕਰਨ ਲਈ ਹੋਰ ਲੰਮਾ ਇੰਤਜ਼ਾਰ ਕਰਨਾ ਪਵੇਗਾ — 2026 ਵਿੱਚ ਪੈਨਸ਼ਨ ਦੀ ਉਮਰ ਨੂੰ 67 ਸਾਲ ਕਰਨ ਦੇ ਵਿਚਾਰ ਨੇ ਖਾਸ ਕਰਕੇ ਉਹਨਾਂ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਜੋ ਰਿਟਾਇਰਮੈਂਟ ਦੇ ਨੇੜੇ ਹਨ, ਜਾਂ ਜੋ ਸਰੀਰਕ ਤੌਰ ਤੇ ਔਖੇ ਕੰਮ ਕਰਦੇ ਹਨ, ਜਾਂ ਜਿਨ੍ਹਾਂ ਦੀਆਂ ਸਿਹਤ ਸਬੰਧੀ ਚਿੰਤਾਵਾਂ ਹਨ।
ਹੁਣ ਸਰਕਾਰ ਨੇ ਉਹਨਾਂ ਚਿੰਤਾਵਾਂ ਨੂੰ ਖਤਮ ਕਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਐਨ.ਜ਼ੈ. ਸੁਪਰ ਦੀ ਯੋਗਤਾ ਉਮਰ (eligibility age) ਵਿੱਚ ਕੋਈ ਵਾਧਾ ਨਹੀਂ ਹੋਵੇਗਾ, ਅਤੇ ਇਹ 2026 ਵਿੱਚ ਵੀ 65 ਸਾਲ ਹੀ ਰਹੇਗੀ।
ਉਮਰ ਬਦਲਣ ਲਈ ਕੋਈ ਕਾਨੂੰਨੀ ਤਬਦੀਲੀ (legislative change) ਨਹੀਂ ਕੀਤੀ ਜਾ ਰਹੀ।
ਐਨ.ਜ਼ੈ. ਸੁਪਰ ਦੀ ਪ੍ਰਬੰਧਕੀ ਵਰਕ ਐਂਡ ਇਨਕਮ (Work and Income) ਰਾਹੀਂ ਜਾਰੀ ਰਹੇਗੀ।
ਪੈਨਸ਼ਨ ਦੀ ਉਮਰ ਵਧਾਉਣ ਬਾਰੇ ਅਟਕਲਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਇਹ ਤਰ੍ਹਾਂ ਦੀਆਂ ਚਰਚਾਵਾਂ ਅਕਸਰ ਉਹਨਾਂ ਦੇਸ਼ਾਂ ਵਿੱਚ ਹੁੰਦੀਆਂ ਹਨ ਜਿੱਥੇ ਬਜ਼ੁਰਗ ਆਬਾਦੀ ਅਤੇ ਪੈਨਸ਼ਨ ਦੀ ਲਾਗਤ ਵਧ ਰਹੀ ਹੁੰਦੀ ਹੈ।
ਨਿਊਜ਼ੀਲੈਂਡ ਵਿੱਚ ਅਫਵਾਹਾਂ ਖ਼ਾਸ ਤੌਰ ਤੇ ਅਰਥਸ਼ਾਸਤਰੀਆਂ ਅਤੇ ਨੀਤੀ ਵਿਸ਼ਲੇਸ਼ਕ
ਉਹਨਾਂ ਦੇਸ਼ਾਂ ਨਾਲ ਤੁਲਨਾ ਕਰਦੇ ਜਿਹਨਾ ਨੇ ਪਹਿਲਾਂ ਹੀ ਰਿਟਾਇਰਮੈਂਟ ਉਮਰ ਵਧਾਈ ਹੈ । ਪਰ ਯਾਦ ਰੱਖੋ ਚਰਚਾ ਦਾ ਮਤਲਬ ਨੀਤੀ ਨਹੀਂ ਹੁੰਦਾ।
ਕੀਵੀਸੇਵਰ (KiwiSaver) ਦਾ ਪੈਸਾ ਕੱਢਣ ਦੀ ਉਮਰ ਅਤੇ ਨੀਤੀ ਵਿੱਚ ਵੀ ਕੋਈ ਤਬਦੀਲੀ ਨਹੀ ਕੀਤੀ ।


