
ਪ੍ਰਦੀਪ ਚਿੱਜੜ
ਆਕਲੈਂਡ:- 30 ਦਸੰਬਰ 2025
ਲੰਬੀ ਯਾਤਰਾ ਤੇ ਜਾਣ ਤੋ ਪਹਿਲਾਂ ਮੌਸਮ ਵੱਲ ਝਾਤ ਮਾਰ ਲੈਣ ਦੀ ਜਰੂਰਤ।
ਨਵੇਂ ਸਾਲ ਦੀ ਈਵ ‘ਤੇ Tarunga ਵਿੱਚ ਹੋਣ ਵਾਲੇ ਪੰਜ ਸਮੁਦਾਇਕ ਸਮਾਗਮ ਖਰਾਬ ਮੌਸਮੀ ਹਾਲਾਤਾਂ ਕਾਰਨ ਰੱਦ ਕਰ ਦਿੱਤੇ ਗਏ ਹਨ। Tarunga ਸਿਟੀ ਕੌਂਸਲ ਨੇ ਇਹ ਫੈਸਲਾ ਸੋਮਵਾਰ ਨੂੰ ਕੀਤਾ, ਜਦੋਂ ਮੌਸਮ ਵਿਭਾਗ ਅਨੁਸਾਰ Tarunga, ਰੋਟਰੂਆ ਅਤੇ ਬੇ ਆਫ ਪਲੈਂਟੀ ਖੇਤਰ ਲਈ ਭਾਰੀ ਮੀਂਹ ਪੈਣ ਦੇ ਅਸਾਰ। ਮੌਸਮ ਵਿਭਾਗ ਮੁਤਾਬਕ, ਅੱਜ ਸਵੇਰੇ ਮੀਂਹ “ਬੱਦਲ ਖੁੱਲ੍ਹਣ ਨਾਲ” ਛਿਟਾਂ ਵਿਚ ਬਦਲ ਜਾਣ ਦੀ ਉਮੀਦ ਹੈ। ਕੱਲ੍ਹ ਲਈ ਮੁੜ ਭਾਰੀ ਮੀਂਹ ਦੀ ਸੰਭਾਵਨਾ ਹੈ, ਜਦਕਿ ਵੀਰਵਾਰ ਨੂੰ ਹੋਰ ਛਿਟਾਂ ਪੈਣ ਦੀ ਉਮੀਦ ਹੈ।
ਕੌਂਸਲ ਨੇ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਮੌਸਮ ਦੀਆਂ ਰਿਪੋਰਟਾਂ ਮੁਤਾਬਕ “ਇਵੈਂਟ ਦੀ ਤਿਆਰੀ ਦੌਰਾਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ” ਦੀ ਸੰਭਾਵਨਾ ਕਾਰਨ ਨਵੇਂ ਸਾਲ ਦੀ ਈਵ ਦੇ ਸਮਾਗਮ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਅਤੇ ਇਹ ਹਾਲਾਤ ਸੰਭਵਤ: ਬੁੱਧਵਾਰ ਤੱਕ ਜਾਰੀ ਰਹਿਣਗੇ। ਮੌਸਮ ਅਨੁਕੂਲ ਹੋਣ ‘ਤੇ, ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਕੀਤੇ ਜਾਣ ਦੀ ਉਮੀਦ ਹੈ
“ਤੌਰਾਂਗਾ ਸਿਟੀ ਕੌਂਸਲ ਹਾਲੇ ਵੀ ਰਾਤ 9.30 ਵਜੇ ਅਤੇ ਅੱਧੀ ਰਾਤ ਨੂੰ ਆਕਾਸ਼ ਰੌਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਨਵੇਂ ਸਾਲ ਦਾ ਸਵਾਗਤ ਕੀਤਾ ਜਾ ਸਕੇ।
ਇਹ ਪ੍ਰਦਰਸ਼ਨ ਮਾਊਂਟ ਮਾਂਗਾਨੂਈ, ਪਾਪਾਮੋਆ, ਮਾਤੂਆ, ਸਿਟੀ ਸੈਂਟਰ ਅਤੇ ਵਾਈਮਾਪੂ ਐਸਟੂਅਰੀ ਹਾਰਬਰ ਖੇਤਰਾਂ ‘ਚੋਂ ਵੀ ਵੇਖਣ ਯੋਗ ਹੋਣਗੇ।
“ਇਸਦਾ ਮਤਲਬ ਹੈ ਕਿ ਤੁਸੀਂ ਆਤਿਸ਼ਬਾਜ਼ੀ ਦਾ ਨਜ਼ਾਰਾ ਉੱਥੇ ਤੋਂ ਹੀ ਕਰ ਸਕਦੇ ਹੋ ਜਿੱਥੇ ਤੁਸੀਂ ਪਹਿਲਾਂ ਹੀ ਮਨਾਉਂਦੇ ਹੋ, ਜਾਂ ਕਿਸੇ ਸੁਰੱਖਿਅਤ ਉੱਚੇ ਸਥਾਨ ਤੋਂ।”
ਅੱਪਡੇਟ ਤੌਰਾਂਗਾ ਸਿਟੀ ਕੌਂਸਲ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਾਂ ਰਾਹੀਂ ਸਾਂਝੀਆਂ ਕੀਤੀਆਂ ਜਾਣਗੀਆਂ।


