ਪ੍ਰਦੀਪ ਚਿੱਜੜ
ਆਕਲੈਂਡ:- 23 ਫਰਵਰੀ 2026
ਨਿਊਜ਼ੀਲੈਂਡ ਲੇਬਰ ਲੀਡਰ ਕ੍ਰਿਸ ਹਿਪਕਿਨਸ ਨੇ ਆਕਲੈਂਡ ਵਿੱਚ ਆਪਣੇ ਸਟੇਟ ਆਫ ਦ ਨੇਸ਼ਨ ਭਾਸ਼ਣ ਦੌਰਾਨ ਸਰਕਾਰ ਦੀ ਜੀਵਨ-ਲਾਗਤ ਅਤੇ ਮੌਸਮੀ ਤਬਦੀਲੀ ਸੰਬੰਧੀ ਨੀਤੀਆਂ ਨੂੰ ਨਿਸ਼ਾਨਾ ਬਣਾਇਆ।
ਆਪਣੇ ਭਾਸ਼ਣ ਵਿੱਚ ਹਿਪਕਿਨਸ ਨੇ ਕੋਈ ਨਵੀਂ ਨੀਤੀ ਦਾ ਐਲਾਨ ਨਹੀਂ ਕੀਤਾ, ਸਗੋਂ ਇਸ ਗੱਲ ਤੇ ਜੋਰ ਦਿੱਤਾ ਕਿ ਜਨਤਾ ਨੂੰ 2023 ਵਾਲੀ ਲੇਬਰ ਤੋਂ “ਵੱਖਰੀ” ਲੇਬਰ ਵੇਖਣ ਨੂੰ ਮਿਲੇਗੀ।
ਉਸਨੇ ਆਕਲੈਂਡ ਬਿਜ਼ਨਸ ਚੈਂਬਰ ਦੇ ਦਰਸ਼ਕਾਂ ਨੂੰ ਕਿਹਾ, “ਲੇਬਰ ਪਿਛਲੀ ਵਾਰੀ ਹਰ ਚੀਜ਼ ਠੀਕ ਨਹੀਂ ਕਰ ਸਕੀ ।
ਉਸਨੇ ਕਿਹਾ, “ਮੈਂ ਪੂਰਨਤਾ ਦਾ ਵਾਅਦਾ ਨਹੀਂ ਕਰ ਰਿਹਾ। ਪਰ ਮੈਂ ਜ਼ਿੰਮੇਵਾਰੀ ਲਵਾਂਗਾ। ਮੈਂ ਇਹ ਵਾਅਦਾ ਕਰਦਾ ਹਾਂ — ਇੱਕ ਅਜਿਹੀ ਸਰਕਾਰ ਜੋ ਜੀਵਨ ਦੀ ਲਾਗਤ ਨੂੰ ਸਭ ਤੋਂ ਪਹਿਲਾਂ ਰੱਖੇਗੀ। ਇੱਕ ਅਜਿਹੀ ਸਰਕਾਰ ਜੋ ਕਾਰੋਬਾਰ ਨਾਲ ਮਿਲ ਕੇ ਨੌਕਰੀਆਂ ਬਣਾਏਗੀ ਅਤੇ ਤਨਖ਼ਾਹਾਂ ਵਧਾਏਗੀ। ਇੱਕ ਅਜਿਹੀ ਸਰਕਾਰ ਜੋ ਆਪਣੇ ਲੋਕਾਂ ਵਿੱਚ ਨਿਵੇਸ਼ ਕਰੇਗੀ ਅਤੇ ਉਨ੍ਹਾਂ ਦੀ ਸਮਰਥਾ ‘ਤੇ ਭਰੋਸਾ ਕਰੇਗੀ।”
ਲੇਬਰ ਦੀ ਪਿਛਲੀ ਵਾਰ ਦੀ ਵਧੇਰੇ ਵਾਅਦੇ ਕਰਨ ਦੀ ਪ੍ਰਵਿਰਤੀ ਤੋਂ ਸਾਵਧਾਨ ਰਹਿੰਦਿਆਂ, ਹਿਪਕਿਨਸ ਨੇ ਕਿਹਾ ਕਿ ਉਹ ਹਰ ਫੈਸਲੇ ਦੇ ਕੇਂਦਰ ਵਿੱਚ ਅਫੋਰਡਬਿਲਟੀ (ਲਾਗਤ ਯੋਗਤਾ) ਰੱਖਣਗੇ ਅਤੇ ਆਪਣੇ ਮੰਤਰੀਆਂ ਤੋਂ ਵੀ ਇਹੀ ਉਮੀਦ ਕਰਦੇ ਹਨ।
ਹਿਪਕਿਨਸ ਨੇ ਕਿਹਾ ਕਿ ਹਰ ਹਫ਼ਤੇ 2000 ਨਿਊਜ਼ੀਲੈਂਡਰ ਦੇਸ਼ ਛੱਡ ਰਹੇ ਹਨ ਕਿਉਂਕਿ ਉਹ ਇੱਥੇ ਆਪਣਾ ਭਵਿੱਖ ਨਹੀਂ ਵੇਖਦੇ।
ਉਸਨੇ ਕਿਹਾ, “ਮੈਂ ਨੌਜਵਾਨ ਨਿਊਜ਼ੀਲੈਂਡਰਾਂ ਨੂੰ ਵੇਖਦਾ ਹਾਂ — ਸਮਰੱਥ, ਮਿਹਨਤੀ, ਸਮਰਥਾ ਨਾਲ ਭਰੇ — ਜੋ ਉਹ ਹਿਸਾਬ ਕਿਤਾਬ ਕਰ ਰਹੇ ਹਨ ਜੋ ਕਿਸੇ ਨੌਜਵਾਨ ਨੂੰ ਨਹੀਂ ਕਰਨੇ ਚਾਹੀਦੇ। ਕੀ ਮੈਂ ਉਸ ਦੇਸ਼ ਵਿੱਚ ਰਹਾਂ ਜਿਸਨੂੰ ਮੈਂ ਪਿਆਰ ਕਰਦਾ ਹਾਂ, ਜਾਂ ਮੈਂ ਉਹ ਜੀਵਨ ਬਣਾਉਣ ਲਈ ਬਾਹਰ ਜਾਵਾਂ ਜਿਸ ਲਈ ਮੈਂ ਮਿਹਨਤ ਕੀਤੀ ਹੈ?
ਉਸਨੇ ਕਿਹਾ, “ਅਸੀਂ ਉਹ ਉਦਯੋਗਾਂ ਵਿੱਚ ਨਿਵੇਸ਼ ਕਰਾਂਗੇ ਅਤੇ ਨੌਕਰੀਆਂ ਉਪਲਬਧ ਹੋਣ ਗੀਆ। ਕਿਉਂਕਿ ਇਹੀ ਤਰੀਕਾ ਹੈ ਇੱਕ ਮਜ਼ਬੂਤ ਅਰਥਵਿਵਸਥਾ ਬਣਾਉਣ ਦਾ ।
ਉਸਨੇ ਕਿਹਾ, “ਅਸੀਂ ਲੋਕਾਂ ਉੱਤੇ ਨਵੀਆਂ ਲਾਗਤਾਂ ਨਹੀਂ ਜੋੜਾਂਗੇ , ਜਿਵੇਂ ਹਰ ਘਰ ਦੇ ਬਿਜਲੀ ਬਿੱਲ ਵਿੱਚ ਵਾਧਾ ਕਰਕੇ ਗੈਸ ਟਰਮੀਨਲ ਲਈ ਭੁਗਤਾਨ ਕਰਵਾਉਣਾ, ਜਾਂ ਨਵੀਂ ਕ੍ਰਾਸਿੰਗ ਲਈ ਆਕਲੈਂਡ ਹਾਰਬਰ ਬ੍ਰਿਜ ‘ਤੇ ਟੋਲ ਲਗਾਉਣਾ।”



