ਚੰਦਰ ਗ੍ਰਹਿਣ ,  ਲਾਲ ਰੰਗ ਵਿੱਚ ਹੋਵੇਗਾ ਚੰਦਰਮਾ

ਪ੍ਰਦੀਪ ਚਿੱਜੜ

ਆਕਲੈਂਡ:- 25 ਫਰਵਰੀ  2026

ਨਿਊਜ਼ੀਲੈਂਡ  ਵਾਸੀਆਂ ਲਈ 2026 ਦੇ ਇਕਲੌਤੇ ਚੰਦਰ ਗ੍ਰਹਿਣ ਨੂੰ ਬਿਨਾ ਕਿਸੇ ਉਪਕਰਨ ਤੋ ਦੇਖਣ ਦਾ ਮੋਕਾ।
ਅਗਲੇ ਹਫ਼ਤੇ ਦੇ ਅੰਤ ਤੱਕ ਜਾਗਦੇ ਰਹਿਣ ਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਇੱਕ ਕੁੱਲ ਚੰਦਰ ਗ੍ਰਹਿਣ ਹੋਣ ਜਾ ਰਿਹਾ ਹੈ।
ਸਟਾਰਡੋਮ (Stardome Observatory & Planetarium) ਦੇ ਅਨੁਸਾਰ, 2026 ਦਾ ਇਕਲੌਤਾ ਚੰਦਰ ਗ੍ਰਹਿਣ ਮੰਗਲਵਾਰ 3 ਮਾਰਚ ਨੂੰ ਰਾਤ 9.45 ਵਜੇ ਸ਼ੁਰੂ ਹੋਵੇਗਾ।
“ਕੇਵਲ 10 ਦਿਨਾਂ ਵਿੱਚ, ਨਿਊਜ਼ੀਲੈਂਡ ਨੂੰ ਪੂਰੇ ਤੌਰ ‘ਤੇ ਇੱਕ ਕੁੱਲ ਚੰਦਰ ਗ੍ਰਹਿਣ ਦੇਖਣ ਦਾ ਪਹਿਲਾਂ ਮੋਕਾ  ਮਿਲੇਗਾ ਇਹ 2026 ਦਾ ਇਕਲੌਤਾ ਚੰਦਰ ਗ੍ਰਹਿਣ ਹੋਵੇਗਾ।”
ਚੰਦ ਧਰਤੀ ਦੀ ਛਾਂ ਵਿੱਚ ਦਾਖਲ ਹੋਣਾ ਸ਼ੁਰੂ ਕਰੇਗਾ, “ਹੌਲੀ-ਹੌਲੀ ਧੁੰਦਲਾ ਹੁੰਦਾ ਹੋਇਆ ਲਗਭਗ 11 ਵਜੇ ਡੂੰਘੇ ਲਾਲ ਰੰਗ ਦਾ ਹੋ ਜਾਵੇਗਾ।”
ਇਹ ਪੂਰਾ ਗ੍ਰਹਿਣ — ਜਿਸਨੂੰ “ਬਲੱਡ ਮੂਨ” ਵੀ ਕਿਹਾ ਜਾਂਦਾ ਹੈ — ਬੁੱਧਵਾਰ 4 ਮਾਰਚ ਨੂੰ ਅੱਧੀ ਰਾਤ ਤੋਂ ਬਾਅਦ ਹੋਵੇਗਾ, ਜਿਸਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਲਗਭਗ 12.30 ਵਜੇ ਰਾਤ ਹੈ।
ਸਟਾਰਡੋਮ ਦੇ ਮੁਤਾਬਕ, ਗ੍ਰਹਿਣ ਦੇਖਣ ਲਈ ਕੋਈ ਵਿਸ਼ੇਸ਼ ਸਾਜੋ-ਸਾਮਾਨ ਦੀ ਲੋੜ ਨਹੀਂ ਹੈ —
“ਸਿਰਫ਼ ਆਪਣੀਆਂ ਅੱਖਾਂ ਅਤੇ ਆਕਾਸ਼ ਦਾ ਸਾਫ਼ ਦ੍ਰਿਸ਼ ਮਿਲਣਾ ਕਾਫ਼ੀ ਹੈ। ਜੇ ਤੁਸੀਂ ਇਹ ਸ਼ਾਨਦਾਰ ਆਕਾਸ਼ੀ ਦ੍ਰਿਸ਼ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣੇ ਸਥਾਨਕ ਇਲਾਕੇ ਦਾ ਮੌਸਮ  ਜ਼ਰੂਰ ਦੇਖ ਲੈਣਾ।
2028 ਤੱਕ ਹੋਰ ਕੋਈ ਕੁੱਲ ਚੰਦਰ ਗ੍ਰਹਿਣ ਨਹੀਂ ਹੋਵੇਗਾ, ਅਤੇ ਅਸੀਂ ਉਹਨਾਂ ਕੁਝ ਥਾਵਾਂ ਵਿੱਚੋਂ ਇੱਕ ਹਾਂ ਜਿੱਥੋਂ ਪੂਰਾ ਘਟਨਾ-ਕ੍ਰਮ ਪੈਸਿਫਿਕ ਮਹਾਂਸਾਗਰ ਉੱਤੇ ਦੇਖਿਆ ਜਾ ਸਕਦਾ ਹੈ। ਅੰਦਾਜ਼ਨ ਸਿਰਫ਼ ਧਰਤੀ ਦੀ 2 ਪ੍ਰਤੀਸ਼ਤ ਅਬਾਦੀ ਹੀ ਇਸ ਗ੍ਰਹਿਣ ਨੂੰ ਸ਼ੁਰੂ ਤੋਂ ਅੰਤ ਤੱਕ ਦੇਖ ਸਕੇਗੀ।

“ਇਸ ਖ਼ਾਸ ਗ੍ਰਹਿਣ ਲਈ, ਅਸੀਂ ਵਾਸਤਵ ਵਿੱਚ ਦੁਨੀਆ ਵਿੱਚ ਸਭ ਤੋਂ ਵਧੀਆ ਥਾਂ ‘ਤੇ ਹਾਂ। ਇਹ ਸਿਰਫ਼ ਪੈਸਿਫਿਕ ਖੇਤਰ ਵਿੱਚ ਹੀ ਪੂਰੀ ਤਰ੍ਹਾਂ ਦਿੱਖ ਰਿਹਾ ਹੈ। ਅਤੇ ਇਹ ਇਸ ਸਾਲ ਦਾ ਇਕਲੌਤਾ ਗ੍ਰਹਿਣ ਹੈ ਜੋ ਅਸੀਂ ਦੇਖਾਂਗੇ।