
ਪ੍ਰਦੀਪ ਚਿੱਜੜ
ਆਕਲੈਂਡ :- 18 ਮਾਰਚ 2026
ਜੇ ਤੁਹਾਡਾ ਵੀ ASB ਬੈਂਕ ਨਾਲ Home loan ਹੈ ਤਾਂ ਤੁਹਾਡੇ ਵੀ ਖਾਤੇ ਵਿੱਚ ਕੁੱਝ ਰਕਮ ਜਮਾਂ ਹੋਈ ਹੋਣੀ।
ਲਗਭਗ 2 ਲੱਖ ASB ਗਾਹਕਾਂ ਦੇ ਖਾਤਿਆਂ ਵਿੱਚ ਸੈਂਕੜੇ ਡਾਲਰ ਜਮ੍ਹਾਂ ਹੋ ਰਹੇ ਹਨ, ਕਿਉਂਕਿ ਬੈਂਕ ਨੇ ਇੱਕ ਕਲਾਸ ਐਕਸ਼ਨ ਮਾਮਲੇ ਦਾ ਸਮਝੌਤਾ ਕਰ ਲਿਆ ਹੈ, ਜਿਸ ਵਿੱਚ ਇਸ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ Credit Contracts and Consumer Finance Act (CCCFA) ਦੇ ਤਹਿਤ ਆਪਣੀਆਂ ਜਾਣਕਾਰੀ ਦੇਣ ਵਾਲੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਸੀ।
ਲਗਭਗ $600 ਤੱਕ ਦੇ ਭੁਗਤਾਨ ਪ੍ਰਭਾਵਿਤ ਗਾਹਕਾਂ ਦੇ ਖਾਤਿਆਂ ਵਿੱਚ ਹੌਲੀ-ਹੌਲੀ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਹਨ, ਜਦੋਂ ਜਨਵਰੀ ਵਿੱਚ ਹਾਈ ਕੋਰਟ ਨੇ ASB ਦੀ $135.6 ਮਿਲੀਅਨ ਦੀ ਸਮਝੌਤਾ ਰਕਮ ਨੂੰ ਮਨਜ਼ੂਰੀ ਦਿੱਤੀ।
ਕੁੱਲ 191,000 ਲੋਕ ਇਸ ਭੁਗਤਾਨ ਲਈ ਯੋਗ ਹਨ। ਉਹਨਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ—ਕੁਝ ਨੂੰ $285.91 ਅਤੇ ਕੁਝ ਨੂੰ $571.82 ਮਿਲ ਰਹੇ ਹਨ। ਲਗਭਗ 170,000 ਲੋਕ ਵੱਡੀ ਰਕਮ ਵਾਲੇ ਗਰੁੱਪ ਵਿੱਚ ਹਨ। ASB ਨੇ ਅਕਤੂਬਰ ਵਿੱਚ $135.6 ਮਿਲੀਅਨ ਦੇ ਭੁਗਤਾਨ ਨਾਲ ਇਸ ਮਾਮਲੇ ਨੂੰ ਸੈਟਲ ਕਰਨ ਲਈ ਸਹਿਮਤੀ ਦਿੱਤੀ ਸੀ, ਜੋ ਹਾਈ ਕੋਰਟ ਦੀ ਮਨਜ਼ੂਰੀ ‘ਤੇ ਨਿਰਭਰ ਸੀ।
ਆਸਟ੍ਰੇਲੀਆ ਦੀ ਮਲਕੀਅਤ ਵਾਲੇ ਇਸ ਬੈਂਕ ਨੇ ਚਾਰ ਸਾਲਾਂ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਇਹ ਸਮਝੌਤਾ ਕੀਤਾ, ਕਿਉਂਕਿ ਇਸ ਉੱਤੇ ਦੋਸ਼ ਸੀ ਕਿ ਉਸ ਨੇ ਕਈ ਗਾਹਕਾਂ ਨੂੰ ਲੋਨ ਵਿੱਚ ਤਬਦੀਲੀਆਂ ਬਾਰੇ ਲਿਖਤੀ ਜਾਣਕਾਰੀ ਠੀਕ ਤਰੀਕੇ ਨਾਲ ਨਹੀਂ ਦਿੱਤੀ।
ਪ੍ਰਭਾਵਿਤ ਗਾਹਕ ਉਹ ਸਨ ਜਿਨ੍ਹਾਂ ਨੇ 6 ਜੂਨ 2015 ਤੋਂ 18 ਜੂਨ 2019 ਦੇ ਦਰਮਿਆਨ ਆਪਣੇ ਲੋਨ ਵਿੱਚ ਤਬਦੀਲੀਆਂ ਦੀ ਬੇਨਤੀ ਕੀਤੀ ਸੀ।
ਇਸ ਸਮਝੌਤੇ ਦੇ ਤਹਿਤ ASB ਨੇ ਨਾ ਤਾਂ ਕਿਸੇ ਗਲਤੀ ਨੂੰ ਮੰਨਿਆ ਹੈ
ASB ਦੀ ਪ੍ਰਵਕਤਾ ਨੇ ਕਿਹਾ ਕਿ ਭੁਗਤਾਨ ਲਈ ਯੋਗ ਲੋਕਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਉਸ ਨੇ ਕਿਹਾ, “ਅਸੀਂ ਫ਼ਰਵਰੀ ਤੋਂ ਭੁਗਤਾਨ ਕਰਨਾ ਅਤੇ ਗਾਹਕਾਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰਕਿਰਿਆ ਇਸ ਸਾਲ ਨਵੰਬਰ ਤੱਕ ਪੂਰੀ ਹੋ ਜਾਵੇਗੀ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸਾਰੇ ਮੈਂਬਰਾਂ ਨਾਲ ਸੰਪਰਕ ਕਰ ਸਕੀਏ।”
“ਇਸ ਦਰਮਿਆਨ ਗਾਹਕਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ।”



