
ਪ੍ਰਦੀਪ ਚਿੱਜੜ
ਆਕਲੈਂਡ :- 18 ਮਾਰਚ 2026
ਨਿਊਜ਼ੀਲੈਂਡ: 175/6 (20 ਓਵਰ)
ਦੱਖਣੀ ਅਫਰੀਕਾ: 107 (15.3 ਓਵਰ)
ਬਲੈਕ ਕੈਪਸ ਨੇ ਮੰਗਲਵਾਰ ਨੂੰ ਹੈਮਿਲਟਨ ਵਿੱਚ ਹੋਏ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਜਬਰਦਸਤ ਤਰੀਕੇ ਨਾਲ ਹਰਾ ਕੇ ਟੀ20 ਸੀਰੀਜ਼ ਬਰਾਬਰ ਕਰ ਲਈ ਹੈ। ਨਿਊਜ਼ੀਲੈਂਡ ਨੇ south Africa ਨੂੰ 16 ਓਵਰਾਂ ਦੇ ਅੰਦਰ ਆਊਟ ਕਰਕੇ 68 ਦੌੜਾਂ ਨਾਲ ਜਿੱਤ ਦਰਜ ਕੀਤੀ।
ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ਤੋਂ ਬਾਅਦ, ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 175/6 ਦਾ ਸਕੋਰ ਬਣਾਇਆ, ਜਿਸ ਵਿੱਚ ਓਪਨਰ ਡਿਵਨ ਕਾਨਵੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਨਵੇ ਨੇ 60 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਸ਼ਾਮਲ ਸਨ। ਇਸ ਤੋਂ ਇਲਾਵਾ ਕੋਲ ਮੈਕਕੌਂਚੀ (18 ਨਾਟ ਆਉਟ) ਅਤੇ ਜੋਸ਼ ਕਲਾਰਕਸਨ (26 ਨਾਟ ਆਉਟ) ਨੇ ਆਖ਼ਰ ਵਿੱਚ ਤੇਜ਼ ਰਨ ਬਣਾਏ। ਕਲਾਰਕਸਨ ਨੇ ਸਿਰਫ਼ ਨੌਂ ਗੇਂਦਾਂ ‘ਤੇ ਦੋ ਚੌਕੇ ਅਤੇ ਦੋ ਛੱਕੇ ਲਗਾਏ।
ਦੱਖਣੀ ਅਫਰੀਕਾ ਦੀ ਪਾਰੀ ਸ਼ੁਰੂ ਤੋਂ ਹੀ ਦਬਾਅ ਵਿੱਚ ਰਹੀ ਅਤੇ ਲਗਾਤਾਰ ਵਿਕਟਾਂ ਡਿੱਗਣ ਕਾਰਨ ਉਹ ਟਾਰਗੇਟ ਦਾ ਪਿੱਛਾ ਨਹੀਂ ਕਰ ਸਕੀ। ਲੌਕੀ ਫਰਗੂਸਨ (3/16) ਅਤੇ ਬੈਨ ਸੀਅਰਜ਼ (3/14) ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦਕਿ ਸੈਂਟਨਰ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ।
ਤੀਜਾ ਮੈਚ ਸ਼ੁੱਕਰਵਾਰ ਨੂੰ ਆਕਲੈਂਡ ਵਿੱਚ ਖੇਡਿਆ ਜਾਵੇਗਾ।



