ਨਿਊਜ਼ੀਲੈਂਡ First ਦੇ Deputy Leader Shane  Jones ਦਾ ਵਿਵਾਦਿਤ ਅਤੇ ਨਸਲੀ ਭੇਦਭਾਵ ਵਾਲਾ ਬਿਆਨ।

ਪ੍ਰਦੀਪ ਚਿੱਜੜ

ਆਕਲੈਂਡ:- 21  ਅਪ੍ਰੈਲ  2026

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ Shane Jones ਵੱਲੋਂ ਦਿੱਤੇ ਗਏ ਉਹ ਬਿਆਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਭਾਰਤ ਨਾਲ ਮੁਫ਼ਤ ਵਪਾਰ ਸਮਝੌਤਾ (FTA) ਸਾਈਨ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ “ਬਟਰ ਚਿਕਨ ਸੁਨਾਮੀ” ਆਉਣ ਦੀ ਚੇਤਾਵਨੀ ਦਿੱਤੀ ਸੀ।  ਪ੍ਰਧਾਨ ਮੰਤਰੀ ਨੂੰ ਪੱਤਰਕਾਰ ਨੇ ਪੁੱਛਿਆ ਕਿ ਇਹ ਨਸਲੀ   ਟਿੱਪਣੀਹੈ?  ਉਤਰ ਵਿੱਚ ਉਨ੍ਹਾਂ ਨੇ ਇਹ ਕਹਿਣ ਤੋਂ ਪਰਹੇਜ਼ ਕੀਤਾ ਕਿ  ਨਸਲੀ ਟਿੱਪਣੀ ਹੈ।
New Zealand First ਪਾਰਟੀ ਇਸ ਭਾਰਤ FTA ਦਾ ਸਮਰਥਨ ਨਹੀਂ ਕਰਦੀ, ਜਿਸ ਕਰਕੇ ਇਸਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ National ਪਾਰਟੀ ਨੂੰ Labour ਦੀ ਸਹਾਇਤਾ ਦੀ ਲੋੜ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ New Zealand First ਦੇ ਡਿਪਟੀ ਲੀਡਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਸਮਝੌਤੇ ਨੂੰ “ਕਦੇ ਵੀ ਸਵੀਕਾਰ ਨਹੀਂ ਕਰੇਗੀ” ਅਤੇ “ਬੇਰੋਕ ਟੋਕ ਇਮੀਗ੍ਰੇਸ਼ਨ” ਤਨਖਾਹਾਂ ਦੀ ਕਦਰ ਘਟਾ ਦੇਵੇਗੀ, ਸੜਕਾਂ ‘ਤੇ ਭੀੜ ਵਧਾਏਗੀ ਅਤੇ ਸਿਹਤ ਪ੍ਰਣਾਲੀ ‘ਤੇ ਬੋਝ ਪਾਏਗੀ।
Jones ਨੇ ਕਿਹਾ, “ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ‘ਤੇ ਕਿੰਨੀ ਆਲੋਚਨਾ ਹੁੰਦੀ ਹੈ। ਮੈਂ ਕਦੇ ਵੀ ਨਿਊਜ਼ੀਲੈਂਡ ਵਿੱਚ ਬਟਰ ਚਿਕਨ ਸੁਨਾਮੀ ਆਉਣ ਨਾਲ ਸਹਿਮਤ ਨਹੀਂ ਹੋਵਾਂਗਾ।”
ਸੋਮਵਾਰ ਨੂੰ ਕੈਬਿਨੇਟ ਮੀਟਿੰਗ ਤੋਂ ਬਾਅਦ ਹੋਈ ਮੀਡੀਆ ਬ੍ਰੀਫਿੰਗ ਵਿੱਚ Christopher Luxon ਨੇ ਕਿਹਾ ਕਿ ਉਨ੍ਹਾਂ ਨੇ Jones ਦੇ ਬਿਆਨ ਨਹੀਂ ਦੇਖੇ,।
ਉਨ੍ਹਾਂ ਨੇ ਕਿਹਾ, “ਮੈਨੂੰ ਨਹੀਂ ਪਤਾ। ਪਰ ਮੈਂ ਇਹ ਕਹਿ ਰਿਹਾ ਹਾਂ ਕਿ ਇਮੀਗ੍ਰੇਸ਼ਨ ਬਾਰੇ ਜੋ ਡਰ ਫੈਲਾਇਆ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ। ਅਸੀਂ ਉਨ੍ਹਾਂ ਨੂੰ ਡਾਟਾ ( Data) ਅਤੇ ਸਮਝੌਤੇ ਦੇ ਵੇਰਵੇ ਦਿਖਾ ਚੁੱਕੇ ਹਾਂ ਅਤੇ ਅੱਗੇ ਵੀ ਦਿਖਾਉਂਦੇ ਰਹਾਂਗੇ। Luxon ਨੇ ਕਿਹਾ ਕਿ New Zealand First ਦਾ ਫ੍ਰੀ ਟ੍ਰੇਡ ਸਮਝੌਤਿਆਂ ਵਿਰੁੱਧ ਕਾਫ਼ੀ ਕੜਾ ਰੁਖ ਹੈ, ਪਰ ਇਹ ਨਿਊਜ਼ੀਲੈਂਡ ਨੂੰ ਆਰਥਿਕ ਤੌਰ ‘ਤੇ ਨੁਕਸਾਨ ਪਹੁੰਚਾਉਂਦਾ ਹੈ।