ਨਿਊਜ਼ੀਲੈਂਡ ਦੇ ਇੱਕ  ਵੱਡੇ ਬ੍ਰੇਡ L&P ਦੀਆਂ ਬੋਦਲਾਂ ਦੇ ਰੰਗ ਨੂੰ ਬਦਲਿਆ ਜਾ ਰਿਹਾ।

ਪ੍ਰਦੀਪ ਚਿੱਜੜ

ਆਕਲੈਂਡ:- 21 ਅਪ੍ਰੈਲ  2026

ਨਿਊਜ਼ੀਲੈਂਡ  ਵਾਸੀਆਂ ਦੀ ਪਸੰਦੀਦਾ Drink L&P ਦੀਆਂ ਬੋਤਲਾਂ ਹੁਣ ਨਵੇਂ ਲੁੱਕ ਨਾਲ ਬਦਲ ਰਹੀਆਂ ਹਨ
L&P ਦੀਆਂ ਬੋਤਲਾਂ ਦਾ ਮਸ਼ਹੂਰ ਭੂਰਾ ਰੰਗ ਹੁਣ ਹਟਾਇਆ ਜਾ ਰਿਹਾ ਹੈ। 119 ਸਾਲਾਂ ਵਿੱਚ ਪਹਿਲੀ ਵਾਰ, ਕੀਵੀ ਸਾਫਟ ਡ੍ਰਿੰਕ “ਆਪਣੀ ਮਸ਼ਹੂਰ ਭੂਰੀ ਪਲਾਸਟਿਕ ਬੋਤਲ ਨੂੰ ਸਾਫ਼ (ਪਾਰਦਰਸ਼ੀ) ਬੋਤਲ ਨਾਲ ਬਦਲ ਰਹੀ ਹੈ,” ਕੋਕਾ-ਕੋਲਾ ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ।
ਕੰਪਨੀ ਦੇ ਅਨੁਸਾਰ, ਇਹ ਤਬਦੀਲੀਆਂ ਇਸ ਮਹੀਨੇ ਦੇ ਦੌਰਾਨ ਦੇਸ਼ ਭਰ ਵਿੱਚ ਲਾਗੂ ਕੀਤੀਆਂ ਜਾਣਗੀਆਂ ਅਤੇ ਇਹ ਕਦਮ ਵਧੀਆ ਸਸਟੇਨਬਿਲਟੀ ਵੱਲ ਇੱਕ ਸੋਚਿਆ-ਸਮਝਿਆ ਕਦਮ ਹੈ, ਕਿਉਂਕਿ   ਨਿਊਜ਼ੀਲੈਂਡ   ਵਿੱਚ ਭੂਰੇ ਪਲਾਸਟਿਕ ਦੇ ਮੁਕਾਬਲੇ ਸਾਫ਼ ਪਲਾਸਟਿਕ ਨੂੰ ਰੀਸਾਈਕਲ ਕਰਨਾ ਅਸਾਨ ਹੁੰਦਾ ਹੈ।