ਪ੍ਰਦੀਪ ਚਿੱਜੜ
ਆਕਲੈਂਡ 02 ਦਸੰਬਰ 2025
ਬੁੱਧਵਾਰ ਨੂੰ ਦੇਸ਼ ਦੇ ਬਹੁਤੇ ਹਿੱਸਿਆਂ ‘ਤੇ ਇੱਕ ਹੌਲੀ ਚਲਣ ਵਾਲਾ ਲੋ ਦਬਾਅ ਦਾ ਖੇਤਰ ਰਹਿਣ ਦੀ ਸੰਭਾਵਨਾ ਹੈ, ਪਰ ਮੰਗਲਵਾਰ ਨੂੰ ਹੀ ਉਸਦਾ ਪਰਭਾਵ ਦੇਖਣ ਨੂੰ ਮਿਲੇਗਾ।
ਨਾਰਥਲੈਂਡ ਵਿੱਚ ਦਿਨ ਭਰ ਬਾਰਿਸ਼, ਗਰਜ-ਚਮਕ ਅਤੇ ਭਾਰੀ ਵਰਖਾ ਹੋ ਸਕਦੀ ਹੈ। ਇਹ ਹਾਲਾਤ ਆਕਲੈਂਡ ਤੋਂ ਤਰਾਨਾਕੀ ਤੱਕ ਕੋਰੋਮੈਂਡਲ, ਬੇ ਆਫ ਪਲੇਂਟੀ ਇਲਾਕਿਆਂ ਸਮੇਤ ਰਹਿਣ ਦੀ ਸੰਭਾਵਨਾ ਹੈ।
ਆਕਲੈਂਡ ਵਿੱਚ ਮੰਗਲਵਾਰ ਸਵੇਰੇ ਤੋਂ ਬਾਰਿਸ਼ ਸ਼ੁਰੂ ਹੋ ਸਕਦੀ ਹੈ ਅਤੇ ਦੁਪਹਿਰ ਤੱਕ ਹੋਰ ਕਈ ਥਾਵਾਂ ‘ਤੇ ਵੀ ਮੀਂਹ ਤੇ ਗਰਜ-ਚਮਕ ਦੇ ਆਸਾਰ ਹਨ। ਤਾਪਮਾਨ ਘੱਟ ਵੱਧ ਹੁੰਦਾ ਰਹੇਗਾ



