ਪ੍ਰਦੀਪ ਚਿੱਜੜ
ਆਕਲੈਂਡ:- 29 ਜਨਵਰੀ 2026
ਆਕਲੈਂਡ ਕੌਂਸਲ ਵੱਲੋਂ Rubbish bin ਅਤੇ Recycling bin ਵਿੱਚ ਸਹੀ ਸਮਾਨ ਨਾ ਸੁਟਣ ਦੀਆਂ ਗਲਤੀਆਂ ਦੀ ਲਾਗਤ ਘਟਾਉਣ ਲਈ AI ਦੀ ਵਰਤੋਂ ਕੀਤੀ ਜਾਵੇਗੀ। ਆਕਲੈਂਡ ਕੌਂਸਲ ਦਾ ਕਹਿਣਾ ਹੈ ਕਿ ਕੂੜੇ ਦੇ ਡੱਬਿਆਂ ਵਿੱਚੋਂ ਛਾਂਟ ਕਰਨ ਲਈ AI Technology ਦੀ ਵਰਤੋਂ ਨਾਲ ਖੇਤਰ ਦੇ ਕੂੜਾ ਪ੍ਰਬੰਧਨ ਦੀ ਲਗਤ ਨੂੰ ਘਟਾਇਆ ਜਾ ਸਕਦਾ ਹੈ। ਇਸ ਵੇਲੇ ਆਕਲੈਂਡ ਦੇ ਲਗਭਗ ਤਿਹਾਈ ਰੀਸਾਈਕਲ ਕੀਤੇ ਜਾਣ ਵਾਲੇ ਸਮਾਨ ਨੂੰ ਲੈਂਡਫ਼ਿਲ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਹਰ ਸਾਲ ਕਰੀਬ 3.5 ਮਿਲੀਅਨ ਡਾਲਰ ਦੀ ਲਾਗਤ ਆ ਰਹੀ ਹੈ।
ਆਕਲੈਂਡ ਕੌਂਸਲ ਦੀ ਜਨਰਲ ਵੇਸਟ ਮੈਨੇਜਰ ਜਸਟਿਨ ਹੈਜ਼ ਨੇ ਕਿਹਾ ਕਿ ਲੋਕਾਂ ਵੱਲੋਂ ਗਲਤ ਸਮਾਨ ਰੀਸਾਈਕਲਿੰਗ ਡੱਬੇ ਵਿਚ ਪਾਉਣਾ ਇੱਕ ਵੱਡੀ ਸਮੱਸਿਆ ਹੈ।
ਉਸ ਨੇ ਕਿਹਾ, “ਅਸੀਂ ਰੀਸਾਈਕਲਿੰਗ ਡਬਿਆਂ ਵਿਚ ਕੂੜਾ ਪ੍ਰਾਪਤ ਕਰ ਰਹੇ ਹਾਂ, ਜਿਸ ਦਾ ਮਤਲਬ ਹੈ ਕਿ ਛਾਂਟਣ ਦੀ ਪ੍ਰਕਿਰਿਆ ਲੰਮੀ ਹੋ ਜਾਂਦੀ ਹੈ ਅਤੇ ਸਾਨੂੰ ਉਸ ਕੂੜੇ ਨੂੰ ਰੀਸਾਈਕਲ ਕਰਨ ਦੀ ਬਜਾਇ ਲੈਂਡਫ਼ਿਲ ਵਿਚ ਸੁੱਟਣ ਲਈ ਜਿਆਦਾ ਖਰਚਾ ਕਰਨਾ ਪੈਂਦਾ ਹੈ।
“ਅਸੀਂ ਵੇਖ ਰਹੇ ਹਾਂ ਕਿ ਲੋਕ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਪਲਾਸਟਿਕ ਬੈਗਾਂ ਵਿਚ ਪਾ ਰਹੇ ਹਨ, ਜੋ ਅੰਤ ਵਿਚ ਕੂੜੇ ਵਿੱਚ ਪਹੁੰਚ ਜਾਂਦੀਆਂ ਹਨ। ਨੈਪੀ ਅਤੇ ਨਰਮ ਪਲਾਸਟਿਕ ਵੀ ਅਕਸਰ ਰੀਸਾਈਕਲਿੰਗ ਡਬਿਆਂ ਵਿੱਚ ਮਿਲ ਰਹੇ ਹਨ।”
ਪਰ ਹੁਣ ਉਹ ਜੋ ਨਵੀਂ AI ਤਕਨਾਲੋਜੀ ਵਰਤ ਰਹੇ ਹਨ, ਉਹ ਇਸ ਪ੍ਰਕਿਰਿਆ ਨੂੰ ਤੇਜ਼ ਕਰ ਦੇਵੇਗੀ।
ਉਸ ਨੇ ਕਿਹਾ, “AI ਦਾ ਟਰਾਇਲ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਦੇਖ ਸਕੀਏ ਕਿ ਟਰੱਕ ਵਿਚ ਆ ਰਹੀ ਰੀਸਾਈਕਲਿੰਗ ਅਤੇ ਘਰੇਲੂ rubbish ਸਹੀ ਅਆ ਰਿਹਾ ਕਿ ਨਹੀਂ। AI ਦੀ ਵਰਤੋਂ ਨਾਲ ਅਸੀਂ ਕੂੜੇ ਦੀ ਮਿਲਾਵਟ ਨੂੰ ਟਰੱਕ ਵਿੱਚ ਦਾਖਲ ਹੋਣ ਸਮੇਂ ਹੀ ਪਛਾਣ ਸਕਦੇ ਹਾਂ, ਬਜਾਏ ਹਰ ਡਬੇ ਦੀ ਹੱਥੋਂ ਜਾਂਚ ਕਰਨ ਦੇ।”
ਉਸ ਨੇ ਕਿਹਾ ਕਿ ਇਹ ਤਕਨਾਲੋਜੀ ਉਹਨਾਂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰੇਗੀ ਜਿੱਥੇ ਕੂੜੇ ਦੀ ਮਿਲਾਵਟ ਸਭ ਤੋਂ ਵੱਧ ਹੈ।



