ਪਰਿਵਾਰ ਸਕੂਲ ਦੀ ਯੂਨੀਫਾਰਮ ਤੇ ਸਟੇਸ਼ਨਰੀ ਨੂੰ ਲੇ ਕੇ ਪ੍ਰੇਸ਼ਾਨ

ਪ੍ਰਦੀਪ ਚਿੱਜੜ

ਆਕਲੈਂਡ:- 30 ਜਨਵਰੀ  2026

ਨਿਊਜ਼ੀਲੈਂਡ ਦੇ ਬਹੁਤ ਸਾਰੇ  ਪਰਿਵਾਰ ਸਕੂਲ ਦੀ ਯੂਨੀਫਾਰਮ ਤੇ ਸਟੇਸ਼ਨਰੀ ਲਈ Donation   ’ਤੇ ਨਿਰਭਰ ਹਨ ਕਿਉ ਕਿ ਸਕੂਲ ਦੀ  ਯੂਨੀਫਾਰਮ  ਹੱਦ  ਨਾਲੋ ਮਹਿੰਗੀ ਹੈ ।  ਪੈਂਸਲਾਂ, ਕਲਮਾਂ, ਕਿਤਾਬਾਂ ਤੇ ਪੂਰੀ ਯੂਨੀਫਾਰਮ ਕਿਸੇ ਵੀ ਵਿਦਿਆਰਥੀ ਲਈ ਆਮ ਚੀਜ਼ਾਂ ਲੱਗ ਸਕਦੀਆਂ ਹਨ, ਪਰ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਕਈ ਪਰਿਵਾਰ ਹੁਣ donation ’ਤੇ ਨਿਰਭਰ ਹੋ ਰਹੇ ਹਨ। ਨਿਊਜ਼ੀਲੈਂਡ ਦੇ ਕਈ ਸਕੂਲ ਆਪਣੇ ਫੰਡਾਂ, ਸਥਾਨਕ ਕਮਿਊਨਟੀ ਟਰਸਟਾਂ ਅਤੇ ਦਾਨਾਂ ਰਾਹੀਂ ਸਕੂਲ ਯੂਨੀਫਾਰਮ ਦੇ ਕੁਝ ਹਿੱਸੇ ਦਾ ਖਰਚਾ ਚੁਕਾਉਣ ਵਿੱਚ ਸਮਰੱਥ ਹਨ। ਪਰ ਕੁੱਝ ਪ੍ਰਿੰਸੀਪਲਾਂ ਨੇ ਕਿਹਾ ਕਿ ਜਦੋਂ ਬੱਚਿਆਂ ਦੀ ਸਕੂਲ ਵਾਪਸੀ ਦੇ ਖਰਚੇ ਚੁਕਾਉਣੇ ਪੈਂਦੇ ਹਨ, ਤਾਂ ਉਨ੍ਹਾਂ ਨੂੰ ਹੋਰ ਜਗ੍ਹਾਂ ’ਤੇ ਕਟੌਤੀ ਕਰਨੀ ਪੈਂਦੀ ਹੈ।
ਸਾਲ ਦਾ ਉਹ ਸਮਾਂ ਫਿਰ ਆ ਗਿਆ ਹੈ ਜਦੋਂ ਪਰਿਵਾਰ ਯੂਨੀਫਾਰਮ ਦੁਕਾਨਾਂ ’ਤੇ ਜਾ ਰਹੇ ਹਨ ਅਤੇ ਸਕੂਲ ਸਟੇਸ਼ਨਰੀ ਦੀਆਂ ਸੂਚੀਆਂ ਪ੍ਰਿੰਟ ਕਰਵਾ ਰਹੇ ਹਨ। ਪਰ  ਨਿਊਜ਼ੀਲੈਂਡ ਵਿੱਚ ਕਈ ਪਰਿਵਾਰਾਂ ਲਈ ਇਹ ਸਾਲ ਸਕੂਲ ਸਮਾਨ ਖਰੀਦਣਾ ਪਹਿਲਾਂ ਕਦੇ ਵੀ ਇੰਨਾ ਮਹਿੰਗਾ ਨਹੀਂ ਰਿਹਾ।
ਕੁੱਝ ਮਾਪਿਆਂ ਨਾਲ ਗੱਲ ਬਾਤ  ਕਰਨ  ਮਗਰੋ ਤੱਥ ਸਾਹਮਣੇ ਆ ਰਿਹੇ ਆਨ।  ਕੁੱਝ ਸਕੂਲਾ ਵਿੱਚ  ਯੂਨੀਫਾਰਮ  ਨਹੀ ਹੁੰਦੀ ਤੇ ਮਾਪਿਆਂ  ਦੇ ਖਿਆਲ ਨਾਲ ਇਹ ਚੰਗੀ ਗੱਲ ਹੈ ਕਿਉਂਕਿ ਯੂਨੀਫਾਰਮ ਦਾ ਖਰਚਾ ਨਹੀਂ ਆਉਂਦਾ।”
ਕੁੱਝ ਨੇ ਕਿਹਾ, “ਸਟੇਸ਼ਨਰੀ ਬਹੁਤ ਮਹਿੰਗੀ ਸੀ, ਕੁਝ ਕਿਤਾਬਾਂ ਤੇ ਕਲਮਾਂ ਲਈ $80। ਮੈਨੂੰ ਇਹ Afterpay ਨਾਲ ਖਰੀਦਣੀ ਪਈ।”
ਹੋਰ ਇਕ ਮਾਪੇ ਨੇ ਕਿਹਾ, “ਸਟੇਸ਼ਨਰੀ ਦੀਆਂ ਕੀਮਤਾਂ ਪਿਛਲੇ ਸਾਲ ਵਰਗੀਆਂ ਹੀ ਹਨ ਪਰ ਯੂਨੀਫਾਰਮ… ਬਹੁਤ ਮਹਿੰਗੀ ਹੈ। ਮੇਰੇ ਦੋ ਬੱਚੇ ਕਾਲਜ ਵਿੱਚ ਹਨ, ਖੁਸ਼ਕਿਸਮਤੀ ਨਾਲ ਮੇਰਾ ਪ੍ਰਾਇਮਰੀ ਦਾ ਬੱਚਾ ਯੂਨੀਫਾਰਮ ਨਹੀਂ ਪਾਉਂਦਾ, ਪਰ ਅਗਲੇ ਸਾਲ ਪਾਉਣੀ ਪਵੇਗੀ।”