ਪ੍ਰਦੀਪ ਚਿੱਜੜ
ਆਕਲੈਂਡ :- 03 ਫਰਵਰੀ 2026
ਨਿਊਜ਼ੀਲੈਂਡ ਦੀ ਸਭ ਤੋਂ ਜ਼ਿਆਦਾ ਚੋਰੀ ਹੋਣ ਵਾਲੀ ਕਾਰ ਚੌਥੇ ਸਾਲ ਵੀ ਪਹਿਲੇ ਨੰਬਰ ਤੇ ਹੈ। ਨਿਊਜ਼ੀਲੈਂਡ ਵਿੱਚ ਕਾਰਾਂ ਦੀ ਚੋਰੀ ਦੇ ਰੁਝਾਨ ਦਰਸਾਉਂਦੇ ਹਨ ਕਿ Toyota Aqua ਅਜੇ ਵੀ ਚੋਰਾਂ ਦੀ ਸਭ ਤੋਂ ਮਨਪਸੰਦ ਗੱਡੀ ਹੈ । ਇਕ ਨਾਮਵਰ ਕੰਪਨੀ AMI ਇੰਸ਼ੋਰੈਂਸ ਦੇ ਪਿਛਲੇ ਸਾਲ ਦੇ ਡੇਟਾ ਮੁਤਾਬਕ Toyota Aqua ਲਗਾਤਾਰ ਚੌਥੇ ਸਾਲ ਵੀ ਨਿਊਜ਼ੀਲੈਂਡ ਦੀ ਸਭ ਤੋਂ ਵੱਧ ਚੋਰੀ ਹੋਣ ਵਾਲੀ ਗੱਡੀ ਰਹੀ। 2025 ਵਿੱਚ AMI ਨੂੰ 9000 ਤੋਂ ਵੱਧ ਚੋਰੀ ਜਾਂ ਚੋਰੀ ਦੇ ਯਤਨ ਨਾਲ ਸੰਬੰਧਿਤ ਦਾਅਵੇ ਮਿਲੇ, ਜਿਨ੍ਹਾਂ ਵਿਚੋਂ 8% Toyota Aqua ਨਾਲ ਸੰਬੰਧਿਤ ਸਨ।
ਇਸ ਤੋਂ ਬਾਅਦ Toyota ਕਰੋਲਾ (7%) ਅਤੇ Nissan ਟੀਡਾ (6%) ਦਾ ਨੰਬਰ ਆਉਂਦਾ ਹੈ।
ਕਾਰ ਚੋਰੀ ਦੇ ਪੰਜ ਸਿਖਰਲੇ ਖੇਤਰ ਸਨ , ਆਕਲੈਂਡ, ਕੈਂਟਰਬਰੀ, ਵਾਇਕਾਟੋ, ਵੇਲਿੰਗਟਨ ਅਤੇ ਬੇ ਆਫ ਪਲੈਂਟੀ। ਪਰ ਨਵੀਆਂ ਗੱਡੀਅਆਂ ਵਿਚ ਵਧੀਆ ਸੁਰੱਖਿਆ ਪ੍ਰਣਾਲੀ ਅਤੇ ਨਿਊਜ਼ੀਲੈਂਡ ਵਾਸੀਆਂ ਵੱਲੋਂ ਜ਼ਿਆਦਾ ਸਾਵਧਾਨੀ ਵਰਗੇ ਕਾਰਨ ਇਸ ਰੁਝਾਨ ‘ਚ ਯੋਗਦਾਨ ਪਾ ਰਹੇ ਹਨ।” ਇਸ ਲਈ ਪੁਰਾਣੀਆਂ ਕਾਰਾਂ ਸਭ ਤੋਂ ਵੱਧ ਚੋਰੀ ਹੁੰਦੀਆਂ ਹਨ — ਲਗਭਗ 90% ਚੋਰੀ ਹੋਈਆਂ ਗੱਡੀਆਂ 10 ਸਾਲ ਤੋਂ ਪੁਰਾਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਇਲੈਕਟ੍ਰਾਨਿਕ ਲਾਕਿੰਗ ਸਿਸਟਮ ਨਹੀਂ ਹੁੰਦੇ।
ਭਾਵੇਂ ਹਾਈਬ੍ਰਿਡ ਮਾਡਲ ਚੋਰੀ ਦੀ ਸੂਚੀ ‘ਚ ਉੱਪਰ ਹਨ, ਪਰ ਪੈਟਰੋਲ ਤੇ ਡੀਜ਼ਲ ਗੱਡੀਆਂ ਅਜੇ ਵੀ ਕੁੱਲ ਚੋਰੀਆਂ ਦਾ 95% ਬਣਦੀਆਂ ਹਨ।
ਲਗਭਗ 64% ਚੋਰੀ ਹੋਈਆਂ ਗੱਡੀਆਂ ਬਰਾਮਦ ਹੋ ਜਾਂਦੀਆਂ ਹਨ, ਪਰ ਉਹਨਾਂ ਵਿਚੋਂ ਕੇਵਲ 40% ਹੀ ਮੁਰੰਮਤਯੋਗ ਹੁੰਦੀਆਂ ਹਨ, ਬਾਕੀਆਂ ਆਮ ਤੌਰ ‘ਤੇ ਲਿਖਤ ਵਿੱਚ ਬੰਦ ਕਰ ਦਿੱਤੀਆਂ ਜਾਂਦੀਆਂ ਹਨ। insurance companies ਵਲੋ ਸਲਾਹ ਦਿੱਤੀ ਗਈ ਕਿ ਗੱਡੀ ਗੈਰੇਜ ਜਾਂ ਰੌਸ਼ਨ ਜਗ੍ਹਾ ‘ਚ ਪਾਰਕ ਕਰੋ।
ਅਲਾਰਮ ਜਾਂ ਸਟੀਅਰਿੰਗ ਲਾਕ ਵਰਤੋ। ਕੀਮਤੀ ਚੀਜ਼ਾਂ ਖੁੱਲ੍ਹੀਆਂ ਨਾ ਛੱਡੋ।



