
ਅੱਜ 28 ਸਤੰਬਰ 2025 ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਪੰਜਾਬੀ ਆਨਲਾਈਨ ਅਖਬਾਰ ਪੰਜਾਬੀ ਦਰਪਣ ਦਾ ਆਗਾਜ਼ ਕੀਤਾ ਤੇ ਪੋਸਟਰ ਵੀ ਰਿਲੀਜ਼ ਕੀਤਾ ਗਿਆ । ਇਸ ਮੌਕੇ ਉੱਪਰ ਗੁਰੂ ਘਰ ਦੇ ਸਹਾਇਕ ਸਕੱਤਰ ਪਲਵਿੰਦਰ ਸਿੰਘ ਸਾਭੀ ਨੇ ਇਸ ਅਖਬਾਰ ਬਾਰੇ ਜਾਣਕਾਰੀ ਦਿੱਤੀ ਤੇ ਸਾਰੀ ਸਾਧ ਸੰਗਤ ਨੂੰ ਸੰਬੋਧਨ ਕੀਤਾ । ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲਜੀਤ ਸਿੰਘ ਭੱਟੀ, ਡਾਕਟਰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਤੋ ਜਸਵਿੰਦਰ ਸੰਧੂ, ਐਨਜੇਡ ਇੰਡੀਅਨ ਕਲਚਰਲ ਐਂਡ ਵੈਲਫੇਅਰ ਐਸਐਸਏਸ਼ਨ ਤੋਂ ਕਰਨੈਲ ਵੱਧਨ QSM, J.P, ਅੰਬੇਡਕਰ ਮਿਸ਼ਨ ਸੋਸਾਇਟੀ ਤੋਂ ਹਰਦਿਆਲ ਸਿੰਘ ਪਾਪਾਕੂਰਾ ਲੋਕਲ ਬੋਰਡ ਦੇ ਉਮੀਦਵਾਰ ਲੱਵ ਪਾਪਾਕੂਰਾ ਤੋਂ ਰਣਵੀਰ ਪਾਬਲਾ ਵੱਲੋਂ ਪੰਜਾਬੀ ਦਰਪਣ ਬਾਰੇ ਸੰਗਤ ਨਾਲ ਸਾਂਝ ਪਾਈ।


















