
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ (ਇੰਕ.) ਵੱਲੋਂ 33ਵਾਂ ਸਲਾਨਾ ਟੂਰਨਾਮੈਂਟ ਆਉਣ ਵਾਲੇ ਐਤਵਾਰ 26 ਅਕਤੂਬਰ 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਖੇਡ ਮੇਲਾ Colin Lawrie Fields, 47 Reynolds Road, Pukekohe ਵਿੱਚ ਹੋਵੇਗਾ।
ਇਸ ਟੂਰਨਾਮੈਂਟ ਵਿੱਚ ਕਬੱਡੀ, ਵਾਲੀਬਾਲ, ਫੁੱਟਬਾਲ ਦੇ ਨਾਲ-ਨਾਲ ਬੱਚਿਆਂ ਲਈ ਦੌੜਾਂ ਅਤੇ ਰੱਸੀ ਖਿੱਚ ਮੁਕਾਬਲੇ ਵੀ ਕਰਵਾਏ ਜਾਣਗੇ। ਖ਼ਾਸ ਤੌਰ ‘ਤੇ ਲੜਕੀਆਂ ਅਤੇ ਬੱਚਿਆਂ ਲਈ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਸੱਭਿਆਚਾਰਕ ਪ੍ਰੋਗਰਾਮ ਅਤੇ ਪਰਿਵਾਰਕ ਮਨੋਰੰਜਨ ਵੀ ਇਸ ਦਿਨ ਦਾ ਹਿੱਸਾ ਰਹੇਗਾ। ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮੇਲੇ ਨੂੰ ਸਫਲ ਬਣਾਇਆ ਜਾਵੇ।
📞 ਹੋਰ ਜਾਣਕਾਰੀ ਲਈ ਸੰਪਰਕ ਕਰੋ:
Pankaj Kumar – 027 538 7648
Ravinder S Jhamat – 021 174 3208
Karnail Badhan – 021 188 7807
📧 Email: [email protected]



