
ਪ੍ਰਦੀਪ ਚਿੱਜੜ
ਆਕਲੈਂਡ: 16 ਨਵੰਬਰ 2025
ਲੋਕਲ ਬੋਰਡ ਦੀ ਉਮੀਦਵਾਰੀ ਕਰਨ ਵਾਲਿਆ ਵਿੱਚੋ ਕੁੱਝ ਨੇ papatoetoe ਦੀ ਸਥਾਨਕ ਚੋਣ ਦੀ ਜਾਂਚ ਲਈ ਅਦਾਲਤੀ ਅਰਜ਼ੀ ਦਾਇਰ ਕੀਤੀ ਹੈ।
OTARA & PAPATOETOE ਸਥਾਨਕ ਬੋਰਡ ਦੇ ਇੱਕ ਸਾਬਕਾ ਮੈਂਬਰ ਨੇ ਵੀ 2025 ਪਾਪਾਟੋਇਟੋਇ ਸਥਾਨਕ ਚੋਣ ਬਾਰੇ ਨਿਆਂਇਕ ਜਾਂਚ ਦੀ ਮੰਗ ਕਰਦਿਆਂ MANUKAU ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਅਨੁਸਾਰ ਵੋਟਿੰਗ ਦਰ ਵਿੱਚ ਗੜਬੜਾਂ, ਬੈਲਟ ਸੰਭਾਲ ਨਾਲ ਜੁੜੇ ਦਾਅਵੇ ਅਤੇ ਡਾਕ ਰਾਹੀਂ ਵੋਟਿੰਗ ਦੀ ਪਾਰਦਰਸ਼ਤਾ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ।
ਸ਼ਕਾਇਤ ਕਰਤਾ ਨੇ ਪਿਛਲੇ ਕਾਰਜਕਾਲ ਦੌਰਾਨ ਲੋਕਲ ਬੋਰਡ ਵਿੱਚ ਸੇਵਾ ਨਿਭਾਈ ਸੀ। ਪਰ ਇਸ ਵਾਰ ਮੁੜ ਚੁਣੇ ਨਹੀਂ ਗਏ ।
ਪਟੀਸ਼ਨ ਵਿੱਚ ਜਾਂਚ ਲਈ ਛੇ ਅਧਾਰ ਦਰਸਾਏ ਗਏ ਹਨ । ਜਿਨ੍ਹਾਂ ਵਿੱਚ ਵੋਟਿੰਗ ਦਰ ਵਿੱਚ ਅੰਕੜਿਆਂ ਦੀ ਗੜਬੜ, ਬੈਲਟ ਪੱਤਰਾਂ ਦੀ ਨਾ-ਡਿਲਿਵਰੀ ਜਾਂ ਗਲਤ ਵਰਤੋਂ, ਖਾਸ ਅਤੇ ਡੁਪਲੀਕੇਟ ਵੋਟਾਂ ਨਾਲ ਸਬੰਧਤ ਗੜਬੜਾਂ, ਵੋਟਰ ਰਿਕਾਰਡਾਂ ਵਿੱਚ ਤਫਾਵਤਾਂ ਅਤੇ ਗੈਰਕਾਨੂੰਨੀ ਚੋਣ ਮੁਹਿੰਮ ਕਾਰਜ ਸ਼ਾਮਲ ਹਨ। ਇਸ ਵਿੱਚ ਡਾਕ ਰਾਹੀਂ ਵੋਟਿੰਗ ਪ੍ਰਣਾਲੀ ਦੀ ਕਮਜ਼ੋਰੀਆਂ ‘ਤੇ ਵੀ ਸਵਾਲ ਉਠਾਇਆ ਗਿਆ। ਸ਼ਕਾਇਤ ਕਰਤਾ ਅਨੁਸਾਰ ‘ਬਿਲਕੁਲ ਉਲੰਘਣਾ ਹੋਈ’ ਜਿਸ ਦੀ ਜਾਂਚ ਹੋਣੀ ਜਰੂਰੀ ਹੈ।


