ਪ੍ਰਦੀਪ ਚਿੱਜੜ
ਆਕਲੈਂਡ:- 22 ਅਪ੍ਰੈਲ 2026
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਬਠਿੰਡਾ ਜੰਕਸ਼ਨ ਦੇ ਨਾਮ ਹੇਠਾਂ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ । NZ INDIAN SPORTS & CULTURAL CLUB INC. ਦੀ ਟੀਮ ਨੇ ਪੰਜਾਬ ਤੋ ਆਏ ਹੋਏ ਗਾਇਕ ਕਲਾਕਾਰਾਂ ਨਾਲ ਰਾਤਰੀ ਭੋਜਨ ਦਾ ਪ੍ਰਬੰਧ jack ‘n Jill eatery restaurant ਵਿੱਚ ਕੀਤਾ ਗਿਆ। ਸਭ ਤੋ ਪਹਿਲਾ ਕਲੱਬ ਦੇ ਪ੍ਰਧਾਨ ਹਰਦੇਵ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ । ਬਹੁਤ ਸਾਰੇ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ। ਕਲਾਕਾਰ Balbir Chotian, Jasmeen Chotian, Parminder Sidhu ਨੇ ਆਪਣੇ ਗੀਤਾਂ ਨਾਲ ਹਾਜਰੀ ਲਗਵਾਈ। ਕਲਾਕਾਰਾਂ ਨਾਲ ਯਾਦਗਾਰੀ ਤਸਵੀਰਾ ਕੀਤੀਆ ਅਤੇ ਭੋਜਨ ਦਾ ਅਨੰਦ ਮਾਣਿਆ।















