Muriwai Beach   ਕੁੱਝ  ਦਿਨਾ ਲਈ ਵਾਹਨ-ਮੁਕਤ ਰਹੇਗਾ

ਪ੍ਰਦੀਪ ਚਿੱਜੜ

ਆਕਲੈਂਡ:- 21 ਦਸੰਬਰ  2025
Muriwai Beach   ਆਉਣ ਵਾਲੀਆ ਛੁੱਟੀਆਂ ਦੇ ਸਮੇਂ ਦੌਰਾਨ ਇੱਕ ਵਾਰ ਫਿਰ ਵਾਹਨ-ਮੁਕਤ ਰਹੇਗਾ।  ਇਹ ਸਿਲਸਿਲਾ 2020 ਤੋ ਚਲ ਰਿਹਾ । ਆਕਲੈਂਡ ਕੌਂਸਲ ਅਤੇ ਆਕਲੈਂਡ ਟਰਾਂਸਪੋਰਟ 31 ਦਸੰਬਰ ਬੁੱਧਵਾਰ ਤੋਂ 12 ਜਨਵਰੀ 2026 ਸੋਮਵਾਰ ਤੱਕ ਬੀਚ ਦੇ ਦੋ ਰਸਤੇ  ਕੋਸਟ ਰੋਡ ਅਤੇ ਵਿਲਸਨ ਰੋਡ ਦੇ ਦੋਵੇਂ  ਰਸਤੇ ਬੰਦ ਰਹਿਣਗੇ । ਕੁੱਝ – ਕੁੱਝ  ਥਾਵਾ  ੳਪਰ ਬੈਰਿਕੇਡ, ਸਾਈਨਬੋਰਡ ਅਤੇ ਸੁਰੱਖਿਆ ਕਰਮਚਾਰੀ ਮੌਜੂਦ ਰਹਿਣਗੇ।ਇਸ ਨਾਲ ਵਾਹਨਾਂ ਨੂੰ ਬੀਚ ’ਤੇ ਦਾਖਲ ਹੋਣ ਅਤੇ ਉੱਥੇ ਚਲਾਉਣ ਤੋਂ ਰੋਕ ਦਿੱਤਾ ਜਾਵੇਗਾ । ਐਮਰਜੈਂਸੀ ਜਾਂ ਰੈਸਕਿਊ ਕਾਰਵਾਈ ਲਈ ਵਾਹਨ ਵਰਤੇ ਜਾ ਸਕਣਗੇ।
ਇਸ ਗਰਮੀ ਵਿੱਚ ਨਿਊਜ਼ੀਲੈਂਡ ਪੁਲਿਸ, ਆਕਲੈਂਡ ਕੌਂਸਲ  NZTA ਦੇ ਨਾਲ ਮਿਲ ਕੇ ਬੀਚ ਦੀ ਦੇਖਭਾਲ ਕਰੇਗੀ ।