ਪ੍ਰਦੀਪ ਚਿੱਜੜ
ਆਕਲੈਂਡ:- 19 ਜਨਵਰੀ 2026
ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ ਵਿੱਚ ਬਲੈਕ ਕੈਪਸ ਨੇ 337-8 ਬਣਾਈਆ ਜਿਸ ਵਿੱਚ ਡੈਰਿਲ ਮਿਟਚੈਲ 137 ਗੇਂਦਾਂ ਤੇ 131 ਦੋੜਾਂ ਅਤੇ ਗਲੇਨ ਫਿਲਿਪਸ 88 ਗੇਂਦਾਂ ’ਤੇ 106 ਦੋੜਾਂ ਬਣਾਈਆ। ਡੈਰਿਲ ਮਿਟਚੈਲ ਨੇ ਲਗਾਤਾਰ ਦੂਜੀ ਸੈਂਚਰੀ ਜੜ੍ਹ ਕੇ ਮੈਨ ਆਫ ਦ ਮੈਚ ਪ੍ਰਦਰਸ਼ਨ ਕੀਤਾ ਅਤੇ ਬਲੈਕ ਕੈਪਸ ਨੂੰ ਭਾਰਤ ਦੀ ਧਰਤੀ ’ਤੇ ਪਹਿਲੀ ਵਾਰ ODI ਸੀਰੀਜ਼ ਜਿਤਾਉਣ ਵਿੱਚ ਕਾਮਯਾਬ ਬਣਾਇਆ। 2-1 ਨਾਲ ਸੀਰੀਜ਼ ਆਪਣੇ ਨਾਮ ਕੀਤੀ।
ਐਤਵਾਰ ਨੂੰ ਖੇਡੀ ਗਈ ਤੀਜੀ ਅਤੇ ਨਿਰਣਾਇਕ ਮੈਚ ਦੀ ਸ਼ੁਰੂਆਤ ਵਿੱਚ ਜਦੋਂ ਨਿਊਜ਼ੀਲੈਂਡ ਦੀ ਟੀਮ ਸਿਰਫ 5 ਦੋੜਾਂ ’ਤੇ 2 ਵਿਕਟਾਂ ਗੁਆ ਚੁੱਕੀ ਸੀ, ਮਿਟਚੈਲ ਕ੍ਰੀਜ਼ ਪਾਰੀ ਨੂੰ ਸੰਭਾਲਿਆ ਅਤੇ 137 ਰਨ (131 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ। ਉਹਨਾਂ ਨੇ ਚੌਥੀ ਵਿਕਟ ਲਈ ਗਲੇਨ ਫਿਲਿਪਸ (106 ਰਨ 88 ਗੇਂਦਾਂ) ਨਾਲ ਮਿਲ ਕੇ 219 ਰਨਾਂ ਦੀ ਭਾਰੀ ਭਰਕਮ ਸਾਂਝ ਬਣਾਈ।
ਇਸ ਤਰ੍ਹਾਂ ਬਲੈਕ ਕੈਪਸ ਨੇ ਕਪਤਾਨ ਸ਼ੁਭਮਨ ਗਿੱਲ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੇਣ ਤੋਂ ਬਾਅਦ ਆਪਣੇ 50 ਓਵਰਾਂ ਵਿੱਚ 337-8 ਦਾ ਵੱਡਾ ਸਕੋਰ ਖੜ੍ਹਾ ਕੀਤਾ।
ਭਾਰਤ ਦੀ ਪੂਰੀ ਟੀਮ 46 ਓਵਰਾਂ ਵਿੱਚ 296 ਰਨਾਂ ’ਤੇ ਆਲਆਉਟ ਹੋ ਗਈ।
NEW ZEALAND :- 337
INDIA :- 296




