
ਪ੍ਰਦੀਪ ਚਿੱਜੜ
ਆਕਲੈਂਡ:- 08 ਜਨਵਰੀ 2026
Incorporated Societies Act ਵਿੱਚ ਪਿਛਲੇ ਸਾਲ ਕੁੱਝ ਕੁ ਤਬਦੀਲੀਆਂ ਕੀਤੀਆ ਗਈਆ। ਜਿਸ ਕਰਕੇ 2022 ਕਾਨੂੰਨ ਅਧੀਨ ਮੁੜ ਰਜਿਸਟਰੇਸ਼ਨ ਕਰਨਾ ਲਾਜ਼ਮੀ ਹੈ।
ਜੇਕਰ ਤੁਹਾਡੀ ਸੰਸਥਾ ਅਜੇ ਵੀ 1908 ਕਾਨੂੰਨ ਅਧੀਨ ਰਜਿਸਟਰ ਹੈ, ਤਾਂ ਤੁਹਾਨੂੰ 5 ਅਪ੍ਰੈਲ 2026 ਤੋਂ ਪਹਿਲਾਂ Incorporated Societies Act 2022 ਅਧੀਨ ਮੁੜ ਰਜਿਸਟਰ ਕਰਨਾ ਪਵੇਗੀ ਨਹੀਂ ਤਾਂ ਤੁਹਾਡੀ ਸੰਸਥਾ ਰਜਿਸਟਰ ਤੋਂ ਹਟਾ ਦਿੱਤੀ ਜਾਵੇਗੀ।
ਨਿਊਜ਼ੀਲੈਂਡ ਵਿੱਚ 2022 ਕਾਨੂੰਨ ਅਧੀਨ ਇੱਕ ਇਨਕਾਰਪੋਰੇਟਿਡ ਸੋਸਾਇਟੀ ਨੂੰ ਮੁੜ ਰਜਿਸਟਰ ਕਰਨ ਲਈ ਤੁਹਾਨੂੰ Companies Office Incorporated Societies Register ਰਾਹੀਂ ਆਨਲਾਈਨ ਅਰਜ਼ੀ ਦੇਣੀ ਪਵੇਗੀ। ਇਸ ਲਈ ਤੁਹਾਡੀ ਸੰਸਥਾ ਦਾ ਨਵਾਂConstitution ਬਣਾਇਆ ਜਾਣਾ ਚਾਹੀਦਾ ਹੈ ਜੋ ਨਵੇਂ ਕਾਨੂੰਨ ਅਨੁਸਾਰ ਹੋਵੇ, ਇਸ ਨੂੰ General Meeting ਵਿੱਚ ਕਮੇਟੀ ਮੈਂਬਰਾ ਤੋ ਮਨਜ਼ੂਰ ਕਰਵਾਇਆ ਜਾਵੇ, ਅਤੇ ਅਧਿਕਾਰੀਆਂ (Officers) ਦੀ ਜਾਣਕਾਰੀ ਅਤੇ ਸੰਪਰਕ ਵੇਰਵੇ 5 ਅਪ੍ਰੈਲ 2026 ਦੀ ਆਖਰੀ ਮਿਤੀ ਤੋਂ ਪਹਿਲਾਂ ਜਮ੍ਹਾਂ ਕਰਵਾਏ ਜਾਣ ਨਹੀਂ ਤਾਂ ਤੁਹਾਡੀ ਸੰਸਥਾ ਕਾਨੂੰਨੀ ਤੌਰ ‘ਤੇ ਅਸਰ ਵਿੱਚ ਨਹੀਂ ਰਹੇਗੀ।
ਮੁੜ ਰਜਿਸਟਰੇਸ਼ਨ ਦੇ ਲਈ ਸੰਵਿਧਾਨ ਦੀ ਸਮੀਖਿਆ ਅਤੇ ਅਪਡੇਟ ਕਰਨਾ ਜਰੂਰੀ। ਆਪਣੀ ਸੰਸਥਾ ਦੇ ਨਿਯਮਾਂ ਨੂੰ 2022 ਕਾਨੂੰਨ ਦੀਆਂ ਲੋੜਾਂ ਅਨੁਸਾਰ ਤਿਆਰ ਜਾਂ ਸੋਧ ਕਰੋ। ਇਸ ਵਿੱਚ ਮੈਂਬਰਸ਼ਿਪ, ਮੀਟਿੰਗਾਂ ਅਤੇ ਵਿਵਾਦ ਨਿਵਾਰਣ ਦੀ ਪ੍ਰਕਿਰਿਆ ਸਪਸ਼ਟ ਹੋਣੀ ਚਾਹੀਦੀ ਹੈ। ਇਸ ਲਈ Companies Office Constitution Builder Tool ਦੀ ਵਰਤੋਂ ਕਰੋ।
General Meeting ਵਿੱਚ ਸੰਸਥਾ ਦੇ ਮੈਂਬਰਾਂ ਨੂੰ ਨਵੇਂ ਸੰਵਿਧਾਨ ਅਤੇ ਮੁੜ ਰਜਿਸਟਰੇਸ਼ਨ ਦੇ ਫੈਸਲੇ ਨੂੰ ਮਨਜ਼ੂਰ ਕਰਨਾ ਪਵੇਗਾ। ਅਧਿਕਾਰੀਆਂ ਦੀ ਜਾਣਕਾਰੀ ਇਕੱਠੀ ਕਰਨੀ ਅਤੇ ਸਾਰੇ ਅਧਿਕਾਰੀਆਂ (ਕਮੇਟੀ ਮੈਂਬਰਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ) ਦੀ ਸਹਿਮਤੀ ਪ੍ਰਾਪਤ ਕਰੋ ਅਤੇ ਉਨ੍ਹਾਂ ਦੀ ਯੋਗਤਾ ਦੀ ਪੁਸ਼ਟੀ ਕਰੋ।
Incorporated Societies Register ‘ਤੇ ਲੌਗਇਨ ਕਰਕੇ ਅਰਜ਼ੀ ਪੂਰੀ ਕਰੋ, ਅਤੇ ਨਵਾਂ ਸੰਵਿਧਾਨ ਤੇ ਅਧਿਕਾਰੀਆਂ ਦੀ ਜਾਣਕਾਰੀ ਅਪਲੋਡ ਕਰੋ।
5 ਅਪ੍ਰੈਲ 2026 ਬਹੁਤ ਮਹੱਤਵਪੂਰਣ ਹੈ । ਇਸ ਤੋਂ ਪਹਿਲਾਂ ਮੁੜ ਰਜਿਸਟਰੇਸ਼ਨ ਨਾ ਕਰਨ ਦੀ ਸੂਰਤ ਵਿੱਚ ਤੁਹਾਡੀ ਸੰਸਥਾ ਆਪਣਾ ਕਾਨੂੰਨੀ ਦਰਜਾ ਗੁਆ ਬੈਠੇਗੀ।
ਨਵੇ ਨਿਯਮਾ ਅਨੁਸਾਰ ਸੰਸਥਾ ਵਿੱਚ ਘੱਟੋ-ਘੱਟ 10 ਮੈਂਬਰ ਅਤੇ ਘੱਟੋ-ਘੱਟ 3 ਅਧਿਕਾਰੀਆਂ ਦੀ ਕਮੇਟੀ ਹੋਣੀ ਚਾਹੀਦੀ ਹੈ।


