
ਪ੍ਰੀਤ ਕੌਰ ਸਹੋਤਾ 24 ਸਾਲਾ ਟਾਕਨੀਨੀ ਅਚਨਚੇਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ।
ਪ੍ਰਦੀਪ ਚਿੱਜੜ
ਆਕਲੈਂਡ:- 10 ਜਨਵਰੀ 2026
ਪੰਜਾਬੀ ਭਾਈਚਾਰੇ ਦੇ ਲਈ ਬਹੁਤ ਦੁਖਦਾਈ ਸਮਾਚਾਰ ਹੈ । ਟਾਕਾਨੀਨੀ ਨਿਵਾਸੀ 24 ਸਾਲਾਂ ਪ੍ਰੀਤ ਕੌਰ ਸਹੋਤਾ ਦੀ ਬੀਤੇ ਕੱਲ ਸ਼ਾਮ ਸਟਾਰਸ਼ਿਪ ਹਸਪਤਾਲ ਵਿੱਚ ਮੌਤ ਹੋ ਗਈ ।ਮਾਤਾ ਸ੍ਰੀਮਤੀ ਬਲਵਿੰਦਰ ਕੌਰ ਸਹੋਤਾ ਤੇ ਸਰਦਾਰ ਬਲਵੀਰ ਸਿੰਘ ਹੁਣਾਂ ਦੀ ਬੇਟੀ ਸੀ
ਪ੍ਰੀਤ ਘਰ ਤੋਂ ਹੀ ਇਹਨਾਂ ਦਿਨਾਂ ਵਿੱਚ ਆਪਣੀ ਨੋਕਰੀ ਦਾ ਕੰਮ ਕਾਜ ਕਰ ਰਹੀ ਸੀ। ਅਚਾਨਕ ਸਿਹਤ ਖਰਾਬ ਹੋਣ ਕਾਰਨ ਪਰਿਵਾਰ ਨੇ ਘਰ ਵਿੱਚ ਹੀ ਐਂਬੂਲੈਂਸ ਮੰਗਵਾਈ ਅਤੇ ਮਿਡਲਮੋਰ ਹੋਸਪੀਟਲ ਵਿੱਚ ਲੈ ਕੇ ਗੲਏ ਤੇ ਫਿਰ ਉਹਨਾਂ ਨੂੰ ਸਟਾਰਸ਼ਿਪ ਹਸਪਤਾਲ ਵਿੱਚ ਇਲਾਜ ਲਈ ਰੱਖਿਆ ਗਿਆ ਪਰ ਉਹਨਾਂ ਨੇ ਨੌ ਤਰੀਕ ਸ਼ਾਮ ਨੂੰ ਬਿਮਾਰੀ ਦੀ ਤਾਬ ਨਾ ਝੱਲਦਿਆਂ ਹੋਇਆ ਆਪਣੇ ਸਵਾਸ ਤਿਆਗ ਦਿੱਤੇ।
ਅੰਤਿਮ ਸੰਸਕਾਰ
ਅੰਤਿਮ ਸੰਸਕਾਰ ਦੀ ਸੂਚਨਾ ਬਾਅਦ ਵਿੱਚ ਦਿੱਤੀ ਜਾਵੇਗੀ ।ਕੁਝ ਰਿਸ਼ਤੇਦਾਰ ਵਿਦੇਸ਼ ਤੋਂ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਵਾਸਤੇ ਆ ਰਹੇ ਹਨ। ਵਧੇਰੇ ਜਾਣਕਾਰੀ ਲਈ ਤੁਸੀ ਹਰਦਿਆਲ ਸਿੰਘ ਹੁਣਾ ਨਾਲ 0211633962 ਤੇ ਸੰਪਰਕ ਕਰ ਸਕਦੇ ।


