Heinz Watties restructure ਦਾ ਦੇਸ਼ ਭਰ ‘ਚ ਅਸਰ ਪੈ ਸਕਦਾ ਹੈ

ਪ੍ਰਦੀਪ ਚਿੱਜੜ

ਆਕਲੈਂਡ  :- 12 ਮਾਰਚ  2026

ਐਮਪਲਾਇਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਕਹਿਣਾ ਹਾਈਂਜ਼ ਵਾਟੀਜ਼ ਵਲੋਂ ਵੱਡੇ ਪੱਧਰ ‘ਤੇ ਨੌਕਰੀਆਂ ਵਿੱਚ ਤਬਦੀਲੀਆਂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।
ਐਮਪਲਾਇਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਜੇ ਹਾਈਂਜ਼ ਵਾਟੀਜ਼ ਆਪਣੀ ਵੱਡੀ ਪੁਨਰਰਚਨਾ ਯੋਜਨਾ ਅੱਗੇ ਵਧਾਉਂਦਾ ਹੈ ਤਾਂ ਇਸਦਾ ਅਸਰ ਦੇਸ਼ ਭਰ ਵਿੱਚ ਮਹਿਸੂਸ ਕੀਤਾ ਜਾਵੇਗਾ।
ਕੰਪਨੀ ਆਕਲੈਂਡ, ਕਰਾਇਸਟਚਰਚ ਅਤੇ ਡਨੀਡਿਨ ਵਿੱਚ ਆਪਣੇ ਪਲਾਂਟ ਬੰਦ ਕਰਨਾ ਚਾਹੁੰਦੀ ਹੈ ਅਤੇ ਕਈ ਉਤਪਾਦਾਂ ਦੀ ਉਤਪਾਦਨ ਪ੍ਰਕਿਰਿਆ ਰੋਕਣ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ  frozen ਸਮਾਨ ਵੀ ਸ਼ਾਮਲ ਹਨ।  ਇਹ ਨਿਊਜ਼ੀਲੈਂਡ ਵਿੱਚ ਇੱਕ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਬ੍ਰਾਂਡ ਹੈ, ਇਸ ਲਈ ਲੋਕ ਇਸਨੂੰ ਮਿਸ ਕਰਨਗੇ।” ਇਹਨਾ ਫੈਕਟਰੀਆਂ ਵਿੱਚ ਕੰਮ ਵਾਲੇ
ਪਰਿਵਾਰਾਂ ਲਈ ਬਹੁਤ ਹੀ ਦੁਖਦਾਈ ਹੋਵੇਗੀ।
“ਕਈ ਮੈਨੂਫੈਕਚਰਿੰਗ ਕਾਰੋਬਾਰਾਂ ਵਿੱਚ, ਜਿਵੇਂ ਮੀਟ ਵਰਕਸ ਜਾਂ ਡੇਅਰੀ ਫੈਕਟਰੀਆਂ, ਇੱਕੋ ਪਰਿਵਾਰ ਦੀਆਂ ਕਈ ਪੀੜ੍ਹੀਆਂ ਉੱਥੇ ਕੰਮ ਕਰਦੀਆਂ ਹਨ। ਇਸ ਕਰਕੇ ਇਹ ਬਹੁਤ ਸਾਰੇ ਪਰਿਵਾਰਾਂ ਲਈ ਕਾਫੀ ਮੁਸ਼ਕਲ ਹੋਵੇਗਾ।” ਇਕ ਉਮੀਦ  ਜਤਾਈ  ਜਾ ਸਕਦੀ ਹੈ ਕਿ ਖ਼ਤਰੇ ‘ਚ ਪਏ 350 ਕਰਮਚਾਰੀਆਂ ਵਿੱਚੋਂ ਕੁੱਝ ਨੂੰ ਕੰਪਨੀ ਦੇ ਅੰਦਰ ਹੀ ਹੋਰ ਅਹੁਦਿਆਂ ‘ਤੇ ਤਾਇਨਾਤ ਕੀਤਾ ਜਾ ਸਕੇ, ਤਾਂ ਜੋ ਖਾਸ ਕਰਕੇ ਖੇਤਰੀ ਕਮਿਊਨਿਟੀਆਂ ‘ਤੇ ਪੈਣ ਵਾਲਾ ਅਸਰ ਘਟਾਇਆ ਜਾ ਸਕੇ।
ਹਾਈਂਜ਼ ਵਾਟੀਜ਼ ਨੇ ਕਿਹਾ ਕਿ ਸਾਲ ਦੌਰਾਨ ਸਾਈਟਾਂ ਨੂੰ ਧੀਰੇ-ਧੀਰੇ ਬੰਦ ਕਰਨ ਦੀ ਪ੍ਰਕਿਰਿਆ ਦੇ ਨਾਲ ਹੋਰ ਰੀਡਿਪਲੋਇਮੈਂਟ ਮੌਕਿਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਕੰਪਨੀ ਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਕਾਰਵਾਈਆਂ, ਮਾਰਕੀਟਿੰਗ ਅਤੇ ਰਿਸਰਚ ਤੇ ਡਿਵੈਲਪਮੈਂਟ ਵਿੱਚ ਨਿਵੇਸ਼ ਜਾਰੀ ਰੱਖੇਗੀ ਤਾਂ ਜੋ ਆਪਣੀ ਮਜ਼ਬੂਤੀ ਵਧਾਈ ਜਾ ਸਕੇ ਅਤੇ ਲੰਬੇ ਸਮੇਂ ਦੀ ਵਾਧਾ ਯਕੀਨੀ ਬਣਾਇਆ ਜਾ ਸਕੇ।
ਕਰਮਚਾਰੀਆਂ ਨੂੰ ਰਿਡੰਡੈਂਸੀ ਪੈਕੇਜ, ਨਵੀਂ ਨੌਕਰੀ ਵੱਲ ਬਦਲਾਅ ਲਈ ਮਦਦ, ਕੈਰੀਅਰ ਟ੍ਰਾਂਜ਼ੀਸ਼ਨ ,  ਕਾਊਂਸਲਿੰਗ ਅਤੇ ਵੈੱਲਬੀਇੰਗ ਸਹਾਇਤਾ ਦਿੱਤੀ ਜਾਵੇਗੀ।