

ਪ੍ਰਦੀਪ ਚਿੱਜੜ
ਆਕਲੈਂਡ :- 13 ਮਾਰਚ 2026
ਤਿੰਨ ਸੰਸਦ ਮੈਂਬਰਾਂ ਨੇ ਪੂਰਬੀ ਆਕਲੈਂਡ ਦੇ ਇਕ ਨਵੇਂ ਬਣੇ ਸਕੂਲ ਦਾ ਸਰਕਾਰੀ ਤੌਰ ‘ਤੇ ਉਦਘਾਟਨ ਕੀਤਾ। ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਦੇ ਨਾਲ Takanini ਦੀ ਐਮ ਪੀ MP Rima Nakhle ਅਤੇ ਬੋਟਨੀ ਤੋ ਨੇਸ਼ਨਲ ਪਾਰਟੀ ਦੀ ਲਿਸਟ ਐਮ ਪੀ ਨੈਂਸੀ ਲੂ ਨੇ ਫਲੈਟ ਬੁਸ਼ ਵਿੱਚ ਬਣੇ Te Kura Rau Iti ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਕੂਲ ਦੀ ਇਮਾਰਤ ‘ਤੇ ਲਗਭਗ 41 ਮਿਲੀਅਨ ਡਾਲਰ ਖਰਚ ਆਇਆ ਹੈ।
ਇਹ ਸਕੂਲ ਮਰਫੀਜ਼ ਰੋਡ ‘ਤੇ ਸਥਿਤ ਹੈ ਅਤੇ ਇਸ ਦੀ ਅਗਵਾਈ ਫਾਊਂਡੇਸ਼ਨ ਪ੍ਰਿੰਸੀਪਲ ਲਿਬੀ ਸਲਾਟਰ ਕਰ ਰਹੀ ਹੈ। ਇਹ ਮੌਜੂਦਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਪਹਿਲਾ ਨਵਾਂ ਸਕੂਲ ਹੈ । ਫਲੈਟ ਬੁਸ਼ ਤੇਜ਼ੀ ਨਾਲ ਵਧ ਰਹੀ ਬਸਤੀ ਹੈ ਅਤੇ 700 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇਹ ਸਕੂਲ ਭਵਿੱਖ ਵਿੱਚ ਸਥਾਨਕ ਪਰਿਵਾਰਾਂ ਦੀ ਲੋੜ ਨੂੰ ਪੂਰਾ ਕਰੇਗਾ।”
Te Kura Rau Iti ਵਿੱਚ 30 ਕਮਰੇ ਹਨ, ਲਾਇਬ੍ਰੇਰੀ, ਹਾਲ ਅਤੇ ਪ੍ਰਸ਼ਾਸਕੀ ਦਫ਼ਤਰ ਹਨ। ਇਸਦੇ ਨਾਲ ਦੋ ਹਾਰਡਕੋਰਟ ਅਤੇ ਜੂਨੀਅਰ ਤੇ ਸੀਨੀਅਰ ਖੇਡ ਮੈਦਾਨ ਵੀ ਹਨ। ਇਸ ਮਹੀਨੇ ਸਕੂਲ ਦਾ ਫੀਲਡ ਵੀ ਉਪਲਬਧ ਹੋਵੇਗਾ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਣ ਲਈ ਵੀ ਜਗ੍ਹਾ ਰੱਖੀ ਗਈ ਹੈ।
ਸਟੈਨਫੋਰਡ ਨੇ ਕਿਹਾ ਕਿ ਇਹ ਸਕੂਲ ਸਰਕਾਰ ਦੇ $746.7 ਮਿਲੀਅਨ ਦੇ ਲਰਨਿੰਗ ਸਪੋਰਟ ਨਿਵੇਸ਼ ਦੇ ਤਹਿਤ ਪਹਿਲੇ ਟਰਮ ਤੋਂ ਸ਼ੁਰੂ ਹੋ ਰਹੀਆਂ ਸਹਾਇਕ ਸਿੱਖਿਆ ਯੋਜਨਾਵਾਂ ਵੀ ਪ੍ਰਦਾਨ ਕਰੇਗਾ।
“ਭਵਿੱਖ ਵਿੱਚ ਸਕੂਲ ਦੇ ਅਗਲੇ ਪੜਾਅ ਦੇ ਤੌਰ ‘ਤੇ ਇੱਕ ਲਰਨਿੰਗ ਸਪੋਰਟ ਸੈਟੇਲਾਈਟ ਯੂਨਿਟ ਦੀ ਯੋਜਨਾ ਵੀ ਹੈ।”
ਉਨ੍ਹਾਂ ਨੇ ਕਿਹਾ, “ਮੈਂ ਸਕੂਲ ਦੀ ਟੀਮ ਅਤੇ ਕਮਿਊਨਿਟੀ ਨੂੰ ਉਨ੍ਹਾਂ ਦੇ ਨਵੇਂ ਸਕੂਲ ਵਿੱਚ ਸਿੱਖਿਆ ਅਤੇ ਕਾਮਯਾਬੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ।


