, , ,

ਹੈਮਿਲਟਨ ‘ਚ ਨਵੇਂ ‘ਟਚ ਐਂਡ ਗੋ’ ਵਾਲੇ ਪਾਰਕਿੰਗ ਮੀਟਰ

ਪ੍ਰਦੀਪ ਚਿੱਜੜ
28 ਅਕਤੂਬਰ 2025

ਹੈਮਿਲਟਨ ‘ਚ ਨਵੇਂ ‘ਟਚ ਐਂਡ ਗੋ’ ਵਾਲੇ ਪਾਰਕਿੰਗ ਮੀਟਰ ਲੱਗ ਗਏ ਜਿਸ ਨਾਲ ਤੇਜ਼ ਤੇ ਆਸਾਨ ਹੋ ਜਾਵੇਗਾ ਪਾਰਕਿੰਗ ਦਾ ਭੁਗਤਾਨ ਕਰਨਾ।
ਹੁਣ ਲੋਕਾਂ ਕੋਲ CBD ਦੇ ਕੁਝ ਖੇਤਰਾਂ ‘ਚ ਪਾਰਕਿੰਗ ਦਾ ਭੁਗਤਾਨ ਕਰਨ ਲਈ ਇੱਕ ਹੋਰ ਆਸਾਨ ਤਰੀਕਾ ਮਿਲ ਗਿਆ।  ਕੇਂਦਰੀ ਸ਼ਹਿਰ ਵਿਚ 38 ਨਵੇਂ “ਟਚ ਐਂਡ ਗੋ” ਲਗਾਏ ਗਏ ਹਨ।
ਇਹ ਨਵੇਂ ਮੀਟਰ ਹੈਮਿਲਟਨ ਸਿਟੀ ਕੌਂਸਲ ਵੱਲੋਂ ਗਾਹਕਾਂ ਦੀ ਪ੍ਰਤੀਕਿਰਿਆ ਦੇ ਜਵਾਬ ਵਜੋਂ ਲਗਾਏ ਗਏ ਹਨ, ਜਿਨ੍ਹਾਂ ਨੇ ਹੋਰ  ਸੌਖੇ ਤਰੀਕਿਆਂ ਨਾਲ ਪਾਰਕਿੰਗ ਰਜਿਸਟਰ ਕਰਨ ਅਤੇ ਭੁਗਤਾਨ ਕਰਨ ਦੀ ਮੰਗ ਕੀਤੀ ਸੀ।
ਇਹ ਮੀਟਰ ਹਰੇ ਅਤੇ ਪੀਲੇ ਜ਼ੋਨਾਂ ਵਿੱਚ ਘੰਟਾਵਾਰੀ ਪਾਰਕਿੰਗ ਲਈ ਇੱਕ ਸੁਰੱਖਿਅਤ, ਐਪ-ਰਹਿਤ ਵਿਕਲਪ ਮੁਹੱਈਆ ਕਰਦੇ ਹਨ — ਜਿੱਥੇ ਲੋਕ ਆਪਣੇ ਫੋਨ ਨਾਲ ਟੈਪ ਕਰਕੇ ਜੁੜ ਸਕਦੇ ਹਨ ਅਤੇ ਰਜਿਸਟਰ ਕਰਦੇ ਕਰ ਸਕਦੇ ਹਨ। ਕੋਈ ਐਪ ਡਾਊਨਲੋਡ ਕਰਨ ਦੀ, ਉਡੀਕ ਕਰਨ ਦੀ ਜਾਂ ਵਾਧੂ ਫੀਸ ਦੇਣ ਦੀ ਲੋੜ ਨਹੀਂ।ਕੌਂਸਲ ਦੇ ਟਰਾਂਸਪੋਰਟ ਵਿਭਾਗ ਦੇ ਅਨੁਸਾਰ ਇਹ ਨਵਾਂ ਪ੍ਰਬੰਧ ਲੋਕਾਂ ਨੂੰ ਵਧੇਰੇ ਚੋਣ ਅਤੇ ਸੁਵਿਧਾ ਦੇਣ ਬਾਰੇ ਹੈ।