ਪ੍ਰਦੀਪ ਚਿੱਜੜ
ਆਕਲੈਂਡ 27 ਅਕਤੂਬਰ 2025
26 ਅਕਤੂਬਰ 2025 ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਸਲਾਨਾ ਟੂਰਨਾਮੈਂਟ ਬਹੁਤ ਸਫਲ ਰਿਹਾ । ਟੂਰਨਾਮੈਂਟ ਦੀ ਸ਼ੁਰੂਆਤ ਗ੍ਰੰਥੀ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ। 10 ਵਜੇ ਤੋਂ ਹੀ ਫੁਟਬਾਲ ਅਤੇ ਵਾਲੀਬਾਲ ਦੇ ਮੈਚ ਸ਼ੁਰੂ ਹੋ ਗਏ ਸਨ ।12 ਵਜੇ ਤੱਕ ਮੇਲਾ ਪੂਰਾ ਭਰ ਗਿਆ ਤੇ ਚਾਹ, ਪਕੌੜਿਆਂ ਤੇ ਮਠਿਆਈਆਂ ਦਾ ਲੰਗਰ 10 ਵਜੇ ਤੋਂ ਹੀ ਸ਼ੁਰੂ ਹੋ ਗਿਆ ਤੇ 12 ਵਜੇ ਦੁਪਹਿਰ ਦਾ ਲੰਗਰ ਸ਼ੁਰੂ ਹੋਇਆ।
ਅਲੱਗ – ਅਲੱਗ ਗਰਾਊਂਡਸ ਵਿੱਚ ਮੈਚ ਹੋ ਰਹੇ ਸਨ ਤੇ ਲੋਕ ਆਪੋ ਆਪਣੀ ਪਸੰਦ ਦੀ ਖੇਡ ਦੇਖ ਰਹੇ ਸਨ । ਗਰਾਊਂਡ ਵਿੱਚ ਕੁਝ ਹੋਰ ਵੀ ਖਾਣ ਪੀਣ ਵਾਲੀਆਂ ਸਟਾਲ ਲੱਗੀਆਂ ਹੋਈਆਂ ਸਨ । ਜਿਨਾਂ ਵਿੱਚ ਗੋਲ ਗੱਪੇ ਤੇ ਆਲੂ ਟਿੱਕੀ ਤੇ ਹੋਰ ਸਮਾਨ ਸੀ। ਇੱਕ ਗੰਨੇ ਦੇ ਰਸ ਦੀ ਵੀ ਸਟਾਲ ਲੱਗੀ ਹੋਈ ਸੀ। NZ Indian lame ਵਲੋ ਤਾਜ਼ੀਆਂ ਤਾਜ਼ੀਆਂ ਕੱਢੀਆਂ ਗਰਮਾਂ ਗਰਮ ਜਲੇਬੀਆਂ ਦਾ ਹਰ ਇੱਕ ਨੇ ਅਨੰਦ ਮਾਣਿਆ। ਬੱਚਿਆਂ ਦੇ ਮਨੋਰੰਜਨ ਦਾ ਪੂਰਾ ਪ੍ਰਬੰਧ ਸੀ । ਜਿਸ ਵਿੱਚ ਬੱਚਿਆਂ ਨੇ ਟ੍ਰੇਨ ਰਾਈਡ ਦਾ ਆਨੰਦ ਮਾਣਿਆ ਬਾਉਂਸੀ ਕਾਸਲ ਉਪਰ ਬੱਚਿਆਂ ਨੇ ਖੂਬ ਆਨੰਦ ਮਾਣਿਆ ਖੇਡਾਂ ਦੇ ਨਾਲ ਨਾਲ ਬੱਚਿਆਂ ਦੀ ਫੇਸ ਪੇਂਟਿੰਗ ਵੀ ਕੀਤੀ ਗਈ। ਫੁਟਬਾਲ ਵਾਲੀਬਾਲ ਦੇ ਜਿੱਥੇ ਵਧੀਆ ਮੁਕਾਬਲੇ ਹੋਏ ਉੱਥੇ ਕਬੱਡੀ ਦੇ ਬਹੁਤ ਹੀ ਉੱਚ ਪੱਧਰ ਦੇ ਮੁਕਾਬਲੇ ਹੋਏ । ਵੱਖ-ਵੱਖ ਵਰਗ ਦੇ ਬੱਚਿਆਂ ਮੁੰਡੇ ਤੇ ਕੁੜੀਆਂ ਦੀਆਂ ਦੌੜਾਂ ਨਿਊਜ਼ੀਲੈਂਡ ਇੰਡੀਅਨ ਐਂਡ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ । ਉਹਨਾਂ ਨੇ ਮਾਣ ਸਨਮਾਨ ਵੀ ਕੀਤਾ ਸਾਰੇ ਬੱਚਿਆਂ ਦਾ। ਔਰਤਾਂ ਤੇ ਕੁੜੀਆਂ ਦੀਆਂ ਮਿਊਜਿਕਲ ਚੇਅਰ ਦੇ ਮੁਕਾਬਲੇ ਵੀ ਹੋਏ। ਕਬੱਡੀ ਦੇ ਫਾਈਨਲ ਮੈਚ ਤੋਂ ਪਹਿਲਾਂ ਇੱਕ ਰੱਸਾਕਸ਼ੀ ਦਾ ਮੁਕਾਬਲਾ ਵੀ ਹੋਇਆ । ਕਬੱਡੀ ਦਾ ਫਾਈਨਲ ਮੈਚ ਬਹੁਤ ਰੋਮਾਂਚਿਕ ਸੀ ਆਖਿਰ ਵਿੱਚ ਕਬੱਡੀ ਦੀਆਂ ਦੋਨਾਂ ਟੀਮਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਚਵਾਈਆਂ ਗਈਆਂ
ਸ਼ਾਮ ਨੂੰ ਟੂਰਨਾਮੈਂਟ ਦੇ ਖਤਮ ਹੁੰਦਿਆਂ ਤੱਕ ਸਾਢੇ ਸੱਤ ਵਜੇ ਤੱਕ ਖੇਡ ਪ੍ਰੇਮੀ ਆਪਣੇ ਖਿਡਾਰੀਆਂ ਦੀ ਹੌਸਲਾ ਅਫਜਾਈ ਵਾਸਤੇ ਉੱਥੇ ਬੈਠੇ ਰਹੇ। ਸਾਰੇ ਮੁਕਾਬਲਿਆਂ ਦੀ ਤਰਤੀਬ ਇਸ ਪ੍ਰਕਾਰ ਹੈ
ਕਬੱਡੀ ਦਾ ਪਹਿਲਾ ਮੁਕਾਬਲਾ ਬੇ ਆਫ ਪਲੰਟੀ ਨੇ ਜਿੱਤਿਆ ਦੂਸਰਾ ਮੁਕਾਬਲਾ ਬੋਟਨੀ ਕਲੱਬ ਨੇ ਜਿੱਤਿਆ । ਫੁੱਟਬਾਲ ਦਾ ਫਾਈਨਲ ਜਿਹੜਾ ਉਹ ਸ਼ੇਰੇ ਪੰਜਾਬ ਨੇ ਜਿੱਤਿਆ ਤੇ ਸੈਕਿੰਡ ਪ੍ਰਾਈਜ਼ ਜਿਹੜਾ ਉਹ ਪੰਜਾਬੀ ਐਫਸੀ ਨੇ ਜਿੱਤਿਆ। ਵਾਲੀਬਾਲ ਦਾ ਪਹਿਲਾ ਮੁਕਾਬਲਾ ਟਾਈਗਰ ਸਪੋਰਟਸ ਟਰੋਗਾ ਨੇ ਜਿੱਤਿਆ ਤੇ ਦੂਸਰਾ ਇਨਾਮ GIANT CLUB ਨੇ ਜਿੱਤਿਆ । ਇਸੇ ਤਰ੍ਹਾਂ ਲੇਡੀਜ ਮਿਊਜਿਕ ਚੇਅਰ ਦੇ ਵਿੱਚ ਪਹਿਲਾ ਨੰਬਰ ਕੁਲਵਿੰਦਰ ਕੌਰ ਕੰਗ , ਦੂਸਰੇ ਨੰਬਰ ਤੇ ਰਣਜੀਤ ਕੌਰ, ਤੀਸਰੇ ਨੰਬਰ ਤੇ ਕੁਲਵਿੰਦਰ ਕੌਰ । ਇਸੇ ਤਰ੍ਹਾਂ ਕੁੜੀਆਂ ਦੇ ਮੁਕਾਬਲੇ ਵਿੱਚ ਪਹਿਲਾ ਨੰਬਰ ਦ੍ਰਿਸ਼ਟੀ ਰਾਜ, ਦੂਸਰਾ ਨੰਬਰ ਕੁਸ਼ਮੀਤ ਅਤੇ ਤੀਸਰਾ ਨੰਬਰ ਮਨਮੀਤ ਕੌਰ ਦਾ ਰਿਹਾ।
ਇਸੇ ਤਰ੍ਹਾਂ ਬੱਚਿਆਂ ਦੀ ਰੇਸ ਅਲੱਗ ਉਮਰ ਦੇ ਵਰਗਾਂ ਵਿੱਚ ਹੋਈ ਪਹਿਲਾਂ ਲੜਕਿਆਂ ਦੀ ਦੌੜ ਪੰਜ ਤੋਂ ਸੱਤ ਸਾਲ ਜਿਸ ਵਿੱਚ ਪਹਿਲਾ ਇਨਾਮ ਕਬੀਰ ਸਿੰਘ ਧਾਲੀਵਾਲ , ਦੂਸਰਾ ਵੀਰਬਾਜ ਸਿੰਘ ਤੀਜਾ ਗੈਰੀ ।
ਸੱਤ ਤੋਂ ਨੌ ਸਾਲ ਦੇ ਮੁੰਡਿਆਂ ਦੀ ਰੇਸ ਦੇ ਵਿੱਚ ਪਹਿਲਾ ਰੋਵਿਨ , ਦੂਸਰਾ ਜੇਵਿਨ , ਤੀਸਰਾ ਕਰਨ ਮਹਿਮੀ । ਨੌ ਸਾਲ ਤੋਂ 11 ਤੱਕ ਦੇ ਬੱਚਿਆਂ ਵਿੱਚ ਪਹਿਲਾ ਨੰਬਰ ਮਨਰਾਜ, ਦੂਸਰਾ ਇਨਾਮ ਆਰੀਅਨ , ਤੀਸਰਾ ਹਰਜੋਤ ।
11 ਤੋਂ 13 ਸਾਲ ਦੇ ਵਿੱਚ ਪਹਿਲਾ ਇਨਾਮ ਕਾਰਤਿਕ ਮਹਿਮੀ, ਦੂਸਰਾ ਮਨਵੀਰ ਢੰਡਾ, ਤੀਸਰਾ ਨੰਬਰ ਸਾਹਿਲ । 13 ਤੋਂ 15 ਸਾਲ ਦੇ ਵਿੱਚ ਪਹਿਲਾ ਇਨਾਮ ਦਮਨ ਪ੍ਰੀਤ, ਦੂਸਰੇ ਨੰਬਰ ਤੇ ਯੁਵਰਾਜ ਤੀਸਰੇ ਨੰਬਰ ਤੇ ਪੰਜਾਬ ਸਿੰਘ।
ਇਸੇ ਤਰ੍ਹਾਂ ਪੰਜ ਤੋਂ ਸੱਤ ਸਾਲ ਦੀਆ ਕੁੜੀਆਂ ਦੀ ਰੇਸ ਦੇ ਵਿੱਚ ਪਹਿਲਾ ਇਨਾਮ ਨਿਵਾਜ , ਦੂਸਰਾ ਇਨਾਮ ਮੰਨਤ, ਤੀਸਰਾ ਇਨਾਮ ਜਪਜੀ । ਸੱਤ ਸਾਲ ਤੋਂ ਨੌ ਸਾਲ ਦੀ ਕੁੜੀਆਂ ਦੇ ਵਿੱਚ ਪਹਿਲਾਂ ਇਨਾਮ ਪੁਨੀਤ ਦੂਸਰਾ ਤੀਆਰਾ ਤੀਜਾ ਨਾਮ ਅਨਾਹਤ।
11 ਤੋਂ 13 ਸਾਲ ਦੀਆਂ ਕੁੜੀਆਂ ਦੇ ਵਿੱਚ ਪਹਿਲਾ ਸਥਾਨ ਨੂਰ ਦੂਸਰਾ ਸਥਾਨ ਸਾਰਾ ਤੀਸਰਾ ਸਥਾਨ ਇਸਲਈਨ ਤੇ 13 ਤੋਂ 15 ਸਾਲ ਦੀਆਂ ਕੁੜੀਆਂ ਦੇ ਵਿੱਚ ਪਹਿਲਾ ਇਨਾਮ ਗੁਰਲੀਨ ਦੂਸਰਾ ਨਾਮ ਜੰਨਤ ਤੀਸਰਾ ਨਾਮ ਪ੍ਰਭਦੀਪ।






























