



















ਪ੍ਰਦੀਪ ਚਿੱਜੜ
ਆਕਲੈਂਡ:- 22 ਫਰਵਰੀ 2026
ਗੁਰਦੁਆਰਾ ਬੇਗਮਪੁਰਾ ਸਾਹਿਬ ਆਕਲੈਂਡ ਨਿਊਜ਼ੀਲੈਂਡ ਦੀ ਸਮੂਹ ਸੰਗਤ ਵਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇੰ ਪ੍ਰਕਾਸ਼ ਪੁਰਬ ਦੇ ਮੋਕੇ 20 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਸੀ । ਅੱਜ 22 ਫਰਵਰੀ 2026 ਨੂੰ ਭੋਗ ਪਾਏ ਗਏ । 11:00 ਵਜੇ ਸੰਗਤ ਦੇ ਭਰਵੇ ਇਕੱਠ ਨੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ। ਨਿਸ਼ਾਨ ਸਾਹਿਬ ਦੀ ਸੇਵਾ ਤੋਂ ਬਾਅਦ ਦੀਵਾਨ ਹਾਲ ਵਿੱਚ ਸਮਾਗਮ ਆਰੰਭ ਕੀਤੇ ਗਏ । ਸ੍ਰੀ ਗੁਰੂ ਰਵਿਦਾਸ ਸਭਾ ਬੰਬੇਹਿਲ ਆਕਲੈਂਡ ਦੇ ਪਾਠੀ ਸਹਿਬਾਨ ਸਰਪੰਚਮ ਸਿੰਘ ਦੇ ਜਥੇ ਨੇ ਹਾਜਰੀ ਲਗਵਾਈ, ਉਪਰੰਤ ਬਿਲਾ ਮੋਗੋਵਾਲੀਆਂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਕੁੱਝ ਬੁਲਾਰਿਆ ਨੂੰ ਸਟੇਜ ਬੁਲਾਇਆ। ਜਿਹਨਾ ਵਿੱਚ ਰੇਡੀਓ ਸਪਾਈਸ ਤੋ ਪਰਮਿੰਦਰ ਸਿੰਘ ਪਾਪਾਟੋਏਟੋਏ, ਮਨਜੀਤ ਸਿੰਘ Hastings , ਰੇਸ਼ਮ ਕਰੀਮਪੁਰੀ, ਪਰਮਜੀਤ ਮਹਿਮੀ । ਸਤਿੰਦਰ ਪੱਪੀ ਨੇ ਇਕ ਸ਼ਬਦ ਦੀ ਹਾਜਰੀ ਲਗਵਾਈ।



