ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਅਹਿਮ ਮੀਟਿੰਗ ਹੋਈ

ਪ੍ਰਦੀਪ ਚਿੱਜੜ

ਆਕਲੈਂਡ:- 22 ਫਰਵਰੀ 2026

ਬੀਤੇ ਕੱਲ 21/02/2026  ਨੂੰ  ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਇਕ ਅਹਿਮ ਮੀਟਿੰਗ  ਹੋਈ। ਮੀਟਿੰਗ ਦਾ ਮੁੱਖ ਏਜੰਡਾ ਮਾਨਿਆਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਮਨਾਉਣ ਸਬੰਧੀ ਵਿਚਾਰ ਚਰਚਾ ਕਰਨੀ ਤੇ ਪ੍ਰੋਗਰਾਮ ਉਲੀਕਣਾ ਸੀ। ਸਭ ਤੋ ਪਹਿਲਾਂ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰਪਾਲ ਡੱਲੀ ਜੀ ਨੇ ਮੀਟਿੰਗ ਵਿਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ । ਸਾਰੇ ਮੈਂਬਰਾ ਨੇ ਆਪੋ ਆਪਣੇ ਵਿਚਾਰ ਦਿਤੇ।
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ 21 March 2026 ਨੂੰ 12PM – 3PM Alfriston Hall, 300 Mill Road, Takanini ਵਿਖੇ ਮਨਾਏ ਜਾਣ ਦੀ ਸਹਿਮਤੀ ਬਣੀ । ਆਉਣ ਵਾਲੇ ਸਮੇ ਵਿੱਚ ਪ੍ਰੋਗਰਾਮ ਦਾ ਹੋਰ ਵੇਰਵਾ ਸਾਰੇ ਭਾਈਚਾਰੇ ਨਾਲ ਸਾਂਝਾ ਕੀਤਾ ਜਾਵੇਗਾ।
ਮੀਟਿੰਗ ਵਿੱਚ ਆਏ ਹੋਏ ਕਮੇਟੀ ਦੇ ਮੈਂਬਰ  ਸਹਿਬਾਨ,   ਪ੍ਰਧਾਨ ਮਹਿੰਦਰਪਾਲ ਡੱਲੀ, ਸੈਕਟਰੀ ਰੇਸ਼ਮ ਕਰੀਮਪੁਰੀ, ਰਾਕੇਸ਼ ਕੁਮਾਰ, ਨਿਤਿਨ ਪੌਲ, ਹਨੀ ਪੁਰਹੀਰਾਂ, ਰਾਕੇਸ਼ ਹੀਰ, ਗਿਰੀਸ਼ ਕੁਮਾਰ ਗਿੰਨੀ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਸਪੁੱਤਰ ਸ਼੍ਰੀ ਬਿਕ੍ਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ।