ਸਰਕਾਰੀ ਐਪ ਵਿੱਚ ਜਲਦੀ ਆ ਰਹੀਆਂ ਨਵੀਆਂ ਡਿਜਿਟਲ ਆਈਡੀ ਵਿਸ਼ੇਸ਼ਤਾਵਾਂ

ਪ੍ਰਦੀਪ ਚਿੱਜੜ

ਆਕਲੈਂਡ  :- 24 ਮਾਰਚ  2026

ਨਿਊਜ਼ੀਲੈਂਡ ਦੀ   Digitising Government ਮੰਤਰੀ ਜੂਡਿਥ ਕੋਲਿਨਜ਼ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਐਪ ਵਿੱਚ ਇੱਕ ਡਿਜਿਟਲ ਵਾਲਿਟ ਲਾਂਚ ਕੀਤਾ ਜਾਵੇਗਾ, ਜਿਸ ਨਾਲ ਨਿਊਜ਼ੀਲੈਂਡ ਵਾਸੀ ਸਰਕਾਰ ਜਾਂ ਨਿੱਜੀ ਸੰਸਥਾਵਾਂ ਵੱਲੋਂ ਜਾਰੀ ਕੀਤੇ ਪ੍ਰਮਾਣਿਤ ਡਿਜਿਟਲ ਦਸਤਾਵੇਜ਼ ਸੰਭਾਲ ਅਤੇ ਲੋੜ ਪੈਣ ਤੇ ਦਿਖਾ ਸਕਣਗੇ।
ਇਸਦੇ ਨਾਲ ਹੀ Hospitality NZ, Department of Internal Affairs ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ Kiwi Access ਕਾਰਡ ਨੂੰ ਡਿਜਿਟਲ ਵਾਲਿਟ ਲਈ ਪਹਿਲਾ ਪ੍ਰਮਾਣਿਤ ਡਿਜਿਟਲ ਦਸਤਾਵੇਜ਼ ਬਣਾਇਆ ਜਾ ਸਕੇ। ਇਹ ਤਬਦੀਲੀ Sale and Supply of Alcohol ਕਾਨੂੰਨ ਵਿੱਚ ਸੋਧਾਂ ਤੋਂ ਬਾਅਦ ਲਾਗੂ ਹੋਵੇਗੀ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੰਸਦ ਵਿੱਚ ਪੇਸ਼ ਕੀਤੇ ਗਏ Sale and Supply of Alcohol Amendment Bill ਵਿੱਚ ਇਹ ਪ੍ਰਾਵਧਾਨ ਸ਼ਾਮਲ ਹਨ ਕਿ ਉਮਰ ਦੀ ਪੁਸ਼ਟੀ ਲਈ ਮਨਜ਼ੂਰਸ਼ੁਦਾ ਦਸਤਾਵੇਜ਼ਾਂ ਦੀ ਸੂਚੀ ਵਿੱਚ ਪ੍ਰਮਾਣਿਤ ਡਿਜਿਟਲ ਆਈਡੀ ਵੀ ਸ਼ਾਮਲ ਕੀਤੀਆਂ ਜਾਣ।
ਪ੍ਰਸਤਾਵਿਤ ਬਦਲਾਅ ਅਨੁਸਾਰ, ਲਾਇਸੈਂਸਸ਼ੁਦਾ ਥਾਵਾਂ ’ਤੇ ਗਾਹਕ ਆਪਣੀ ਉਮਰ ਸਾਬਤ ਕਰਨ ਲਈ ਡਿਜਿਟਲ ਵਾਲਿਟ ਵਿੱਚ ਸੰਭਾਲੀ ਹੋਈ Kiwi Access ਕਾਰਡ ਦੀ ਪ੍ਰਮਾਣਿਤ ਡਿਜਿਟਲ ਕਾਪੀ ਦਿਖਾ ਸਕਣਗੇ।
Kiwi Access ਕਾਰਡ ਪਹਿਲਾਂ 18+ ਕਾਰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕੋਲਿਨਜ਼ ਨੇ ਕਿਹਾ ਕਿ ਗਾਹਕ ਬਾਰ ਜਾਂ ਸਮਾਗਮ ਦੇ ਦਰਵਾਜ਼ੇ ’ਤੇ ਆਪਣੇ ਫੋਨ ਰਾਹੀਂ ਇਹ ਕਾਰਡ ਦਿਖਾ ਸਕਣਗੇ, ਜਿਸ ਨਾਲ ਸਟਾਫ “ਬਿਨਾਂ ਫਿਜ਼ੀਕਲ ਕਾਰਡ ਨੂੰ ਹੱਥ ਲਗਾਏ ਤੇਜ਼ ਅਤੇ ਸੁਰੱਖਿਅਤ ਤਰੀਕੇ ਨਾਲ ਉਮਰ ਦੀ ਪੁਸ਼ਟੀ ਕਰ ਸਕੇਗਾ।”
ਇਸਦੇ ਨਾਲ ਇੱਕ ਨਵਾਂ ਸਰਕਾਰੀ ਡਿਜਿਟਲ ਦਸਤਾਵੇਜ਼ ਜਾਰੀ ਕਰਨ ਵਾਲਾ ਪਲੇਟਫਾਰਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸਾਰੀਆਂ ਸਰਕਾਰੀ ਏਜੰਸੀਆਂ ਸਿੱਧੇ ਹੀ ਡਿਜਿਟਲ ਵਾਲਿਟ ਵਿੱਚ ਦਸਤਾਵੇਜ਼ ਜਾਰੀ ਕਰ ਸਕਣਗੀਆਂ।
ਭਵਿੱਖ ਵਿੱਚ ਡਰਾਈਵਿੰਗ ਲਾਇਸੈਂਸ ਵੀ ਇਸ ਐਪ ਵਿੱਚ ਸ਼ਾਮਲ ਕੀਤੇ ਜਾ ਸਕਣਗੇ।
ਜੁਲਾਈ 2026 ਤੱਕ ਐਪ ਵਿੱਚ ਸੁਰੱਖਿਅਤ ਮੈਸੇਜਿੰਗ ਸੇਵਾ ਵੀ ਜੋੜੀ ਜਾਵੇਗੀ, ਜਿਸ ਨਾਲ ਸਰਕਾਰੀ ਏਜੰਸੀਆਂ ਲੋਕਾਂ ਨੂੰ ਗੱਡੀਆਂ ਦੀ ਰਜਿਸਟ੍ਰੇਸ਼ਨ ਦੀ ਜਾਣਕਾਰੀ ਭੇਜ ਸਕਣਗੀਆਂ।