****ਸਟ੍ਰੋਕ ਜਾਗਰੂਕਤਾ****

ਪ੍ਰਦੀਪ ਚਿੱਜੜ
ਆਕਲੈਂਡ :-  30 ਅਕਤੂਬਰ 2025
ਡਬਲਯੂ.ਐਸ.ਓ. (WSO) ਨੇ ਪਹਿਲਾ ਵਿਸ਼ਵ ਸਟ੍ਰੋਕ ਦਿਵਸ (World Stroke Day) ਸਾਲ 2006 ਵਿੱਚ ਮਨਾਇਆ ਸੀ। ਇਹ ਸੰਗਠਨ ਉਸੇ ਸਾਲ ਇੰਟਰਨੈਸ਼ਨਲ ਸਟ੍ਰੋਕ ਸੋਸਾਇਟੀ (ISS) ਅਤੇ ਵਰਲਡ ਸਟ੍ਰੋਕ ਫੈਡਰੇਸ਼ਨ (WSF) ਦੇ ਮਿਲਾਪ ਤੋਂ ਬਾਅਦ ਬਣਿਆ ਸੀ।

ਡਬਲਯੂ.ਐਸ.ਓ.  ਕੋਈ ਪੈਸਾ ਕਮਾਉਣ ਵਾਲਾ ਸੰਗਠਨ ਨਹੀਂ  ਹੈ ।  ਸਟ੍ਰੋਕ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਟ੍ਰੋਕ ਤੋਂ ਬਚੇ ਲੋਕਾਂ ਨੂੰ ਦੁਬਾਰਾ ਆਪਣੇ ਜੀਵਨ ਵਿੱਚ ਵਾਪਸ ਲੈ ਆਉਣ ਵਿੱਚ ਮਦਦ ਕਰਦਾ ਹੈ।
“ਇਸ ਖੇਤਰ ਵਿੱਚ ਖੋਜ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਤਾਂ ਜੋ ਦੁਨੀਆ ਭਰ ਵਿੱਚ ਸਟ੍ਰੋਕ ਪੀੜਤਾਂ ਦੀ ਦੇਖਭਾਲ ਵਿੱਚ ਸੁਧਾਰ ਕੀਤਾ ਜਾ ਸਕੇ।”
ਇਸ ਤਰੀਕੇ ਨਾਲ, ਸੰਗਠਨ ਉਨ੍ਹਾਂ ਸਾਰੇ ਚਿਕਿਤਸਕ ਅਤੇ ਗੈਰ-ਚਿਕਿਤਸਕ ਵਿਦਵਾਨਾਂ ਦੀ ਕਦਰ ਕਰਦਾ ਹੈ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਸਟ੍ਰੋਕ ਦੀ ਦਰ ਨੂੰ ਘਟਾਉਣ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।
ਡਬਲਯੂ.ਐਸ.ਓ. ਹਰ ਦੋ ਸਾਲਾਂ ਬਾਅਦ ਇੱਕ  ਵਰਕਸ਼ਾਪ ਕਰਦਾ ਹੈ, ਜਿੱਥੇ ਹੁਣ ਤੱਕ 2400 ਤੋਂ ਵੱਧ ਲੋਕ ਮਹੱਤਵਪੂਰਣ ਹੁਨਰ ਸਿੱਖ ਚੁੱਕੇ ਹਨ।
ਵੱਧ ਵੱਧ ਲੋਕਾ ਤੱਕ ਪਹੁੰਚਣ ਲਈ, ਸੰਗਠਨ ਨੇ ਇੱਕ ਈ-ਲਰਨਿੰਗ ਪਲੇਟਫਾਰਮ “ਵਰਲਡ ਸਟ੍ਰੋਕ ਅਕੈਡਮੀ” ਵੀ ਸ਼ੁਰੂ ਕੀਤਾ ਹੈ।
ਹਰ ਸਾਲ 29 ਅਕਤੂਬਰ ਨੂੰ ਇੱਕ ਵਿਸ਼ੇਸ਼ ਥੀਮ ਰੱਖੀ ਜਾਂਦੀ ਹੈ। ਅਸਲ ਵਿਚ ਸਟ੍ਰੋਕ ਹੈ ਕੀ?  ਜਦੋਂ ਦਿਮਾਗ ਨੂੰ ਖੂਨ ਦੀ ਸਪਲਾਈ ਪੂਰੀ ਜਾਂ ਅਧੂਰੀ ਤਰ੍ਹਾਂ ਰੁੱਕ ਜਾਂਦੀ ਹੈ, ਤਾਂ ਸਟ੍ਰੋਕ ਹੁੰਦਾ ਹੈ। ਦਿਮਾਗੀ ਸੈੱਲਾਂ ਨੂੰ ਲਗਾਤਾਰ ਆਕਸੀਜਨ ਅਤੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ, ਅਤੇ ਜੇ ਸਮੇਂ ਤੇ ਖੂਨ ਦੀ ਸਪਲਾਈ ਮੁੜ ਸ਼ੁਰੂ ਨਾ ਹੋਵੇ, ਤਾਂ ਉਹ ਸੈੱਲ ਮਰਣ ਲੱਗ ਪੈਂਦੇ ਹਨ।ਇਸ ਲਈ ਜਦੋਂ ਵੀ ਸਟ੍ਰੋਕ ਦੇ ਲੱਛਣ ਨਜ਼ਰ ਆਉਣ, ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।

ਸਟ੍ਰੋਕ ਦੇ ਕੁਝ ਆਮ ਲੱਛਣ:

ਸਰੀਰ ਦੇ ਇੱਕ ਪਾਸੇ ਅਜੀਬ ਹੱਲ ਚੱਲ  ,  ਦੇਖਣ ਦੀ ਸਮਰੱਥਾ ਘਟ ਜਾਣਾ
ਚੱਕਰ ਆਉਣਾ, ਗੁੰਮਰਾਹੀ
ਬੋਲਣ ਵਿੱਚ ਤਕਲੀਫ਼
ਜੋ ਲੋਕ ਧੂਮਰਪਾਨ ਕਰਦੇ ਹਨ, ਜਾਂ ਜਿਨ੍ਹਾਂ ਨੂੰ  ਬਲੱਡ ਪ੍ਰੈਸ਼ਰ, ਕੋਲੈਸਟਰੋਲ, ਸ਼ੂਗਰ (ਡਾਇਬਟੀਜ਼) ਜਾਂ ਮੋਟਾਪਾ ਹੈ, ਉਹਨਾਂ ਨੂੰ ਸਟ੍ਰੋਕ ਦਾ ਖ਼ਤਰਾ ਵੱਧ ਹੁੰਦਾ ਹੈ।

ਸਟ੍ਰੋਕ ਤੋਂ ਬਚਾਅ ਦੇ ਤਰੀਕੇ:

ਤੰਬਾਕੂ ਛੱਡੋ

ਸਿਹਤਮੰਦ ਖਾਣ-ਪੀਣ ਕਰੋ

ਨਿਯਮਿਤ ਕਸਰਤ ਕਰੋ

ਆਪਣੇ ਦਿਲ ਦੀ ਸੰਭਾਲ ਕਰੋ