ਲੰਬੇ ਸਮੇ ਤੋ ਬਾਅਦ ਨਿਊਜ਼ੀਲੈਂਡ ਦੀ ਧਰਤੀ ’ਤੇ ਮੁੜ ਗੂੰਜੇਗਾ ਪੰਜਾਬੀ ਵਿਰਸਾ।

ਪ੍ਰਦੀਪ ਚਿੱਜੜ
ਆਕਲੈਂਡ:- 18 ਅਗਸਤ 2026

ਨਿਊਜ਼ੀਲੈਂਡ ਵਿੱਚ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ‘ਪੰਜਾਬੀ ਵਿਰਸਾ 2026’ ਲਗਭਗ 10 ਸਾਲਾਂ ਬਾਅਦ ਮੁੜ ਨਿਊਜ਼ੀਲੈਂਡ ਦੀ ਧਰਤੀ ’ਤੇ ਸ਼ਾਨਦਾਰ ਲਾਈਵ ਰਿਕਾਰਡਿੰਗ ਨਾਲ ਵਾਪਸੀ ਕਰ ਰਿਹਾ ਹੈ।
ਇਸ ਖ਼ਾਸ ਸੰਗੀਤਕ ਸ਼ਾਮ ਵਿੱਚ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਵਾਰਿਸ ਭਰਾਵਾਂ—ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਆਪਣੀ ਦਮਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਣਗੇ। ਤਿੰਨੇ ਭਰਾ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਅਤੇ ਸੰਗੀਤ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਆਪਣੀ ਵਿਲੱਖਣ ਗਾਇਕੀ, ਸੁਰਾਂ ਅਤੇ ਪੰਜਾਬੀ ਵਿਰਸੇ ਨਾਲ ਜੁੜੀ ਪੇਸ਼ਕਾਰੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ।
ਇਹ ਸਿਰਫ਼ ਇੱਕ ਸੰਗੀਤਕ ਸਮਾਗਮ ਨਹੀਂ, ਸਗੋਂ ਪੰਜਾਬੀ ਬੋਲੀ, ਸੱਭਿਆਚਾਰ, ਵਿਰਸੇ ਅਤੇ ਪੰਜਾਬੀਅਤ ਨਾਲ ਮੁੜ ਜੁੜਨ ਦਾ ਇੱਕ ਖ਼ਾਸ ਮੌਕਾ ਹੋਵੇਗਾ।
ਇਸ ਮੌਕੇ ‘ਪੰਜਾਬੀ ਦਰਪਣ’  ਨੇ ਮੀਡੀਆ ਪਾਰਟਨਰ ਵਜੋਂ ਸਵਾਗਤ ਕਰਦਿਆਂ ਪ੍ਰਬੰਧਕਾਂ ਵੱਲੋਂ ਮਿਲੇ ਪਿਆਰ, ਭਰੋਸੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਪੰਜਾਬੀ ਦਰਪਣ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਬਾਤਾਂ ਪਾਉਂਦਿਆਂ ਪੰਜਾਬੀ ਵਿਰਸੇ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਆਪਣੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਪ੍ਰੋਗਰਾਮ ਦਾ ਵੇਰਵਾ 👇
📅 25 ਸਤੰਬਰ 2026
📍 Due Drop Events Centre, Manukau
⏰ ਸ਼ਾਮ 6:30 ਵਜੇ
🎟️ ਟਿਕਟਾਂ ਹੁਣੇ ਬੁੱਕ ਕਰੋ।
ਸਪਾਂਸਰਸ਼ਿਪ ਜਾਂ ਹੋਰ ਜਾਣਕਾਰੀ ਲਈ:
Sharan: 021 029 79245
Inder Jaria: 022 073 7700
Vick Basra: 021 023 33005
Pavitter: 022 652 8004