ਭਾਰਤ ਨਾਲ ਮੁਫ਼ਤ ਵਪਾਰ ਸਮਝੌਤਾ ਲਗਭਗ ਪੱਕਾ

ਪ੍ਰਦੀਪ ਚਿੱਜੜ

ਆਕਲੈਂਡ:- 23 ਦਸੰਬਰ  2025
ਨਿਊਜ਼ੀਲੈਂਡ  ਨੇ ਭਾਰਤ ਨਾਲ ਮੁਫ਼ਤ ਵਪਾਰ (Free Trade) ਸੰਬੰਧੀ ਗੱਲਬਾਤਾਂ ਦੇ ਨਤੀਜੇ ਦੀ ਪੁਸ਼ਟੀ ਕਰ ਦਿੱਤੀ ਹੈ । ਜਿਸ ਨਾਲ ਕਈ ਉਦਯੋਗਾਂ ਲਈ ਵਧੀਆ ਹੋਵੇਗਾ । ਪਰ ਡੇਅਰੀ ਖੇਤਰ ਨੂੰ ਜਿਅਦਾ ਲਾਭ ਨਹੀ ਮਿਲ ਰਿਹਾ। NZ First ਨੇ ਸਮਝੌਤੇ ਲਈ ਆਪਣਾ ਇਰਾਦਾ ਸਪੱਸ਼ਟ ਨਹੀ ਕੀਤਾ। ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ।
ਵਪਾਰ ਮੰਤਰੀ ਟੌਡ ਮੈਕਲੇ ਨੇ ਕਿਹਾ ਕਿ ਨਵਾਂ ਸਮਝੌਤਾ  ਜਿਸਨੂੰ ਅਗਲੇ ਸਾਲ ਅਧਿਕਾਰਕ ਤੌਰ ‘ਤੇ ਹਸਤਾਖਰ ਕੀਤਾ ਜਾਣ ਦੀ ਉਮੀਦ ਹੈ ।
ਇਸ ਨਾਲ ਕੀਵੀਫਲ, ਸੇਬ, ਮਾਸ, ਉਨ, ਕੋਇਲਾ, ਜੰਗਲਾਤ ਅਤੇ ਹੋਰ ਕਈ ਖੇਤਰਾਂ ਲਈ ਵੱਡੇ ਲਾਭ ਹੋਣਗੇ।
ਉਸਨੇ ਕਿਹਾ 57 ਪ੍ਰਤੀਸ਼ਤ ਨਿਰਯਾਤ ਪਹਿਲੇ ਦਿਨ ਤੋਂ ਹੀ ਡਿਊਟੀ-ਫ੍ਰੀ ਹੋਣਗੇ । ਡੇਅਰੀ ਉਤਪਾਦਾਂ ਲਈ ਭਾਰਤੀ ਬਜ਼ਾਰ ਤੱਕ ਪਹੁੰਚ ਹਮੇਸ਼ਾ ਇੱਕ ਵੱਡੀ ਪਰ ਮੁਸ਼ਕਲ ਚੁਣੌਤੀ ਰਹੀ ਹੈ।
ਮੈਕਲੇ ਨੇ ਕਿਹਾ ਕਿ ਡੇਅਰੀ ਐਕਸੈਸ ਨੂੰ ਭਵਿੱਖ ਲਈ ਸੁਰੱਖਿਅਤ ਕੀਤਾ ਗਿਆ ਹੈ, ਜਿਸ ਵਿੱਚ ਇੱਕ ਧਾਰਾ ਸ਼ਾਮਲ ਹੈ
ਪ੍ਰਧਾਨ ਮੰਤਰੀ  ਲਕਸਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਦੌਰਾਨ  ਲਕਸਨ ਨੇ ਕਿਹਾ ਕਿ ਇਸ ਸਮਝੌਤੇ ਤੋਂ ਮਿਲੇ ਲਾਭ “ਵਿਆਪਕ ਅਤੇ ਮਹੱਤਵਪੂਰਣ” ਹਨ।
ਉਸਨੇ ਕਿਹਾ, “ਅਸੀਂ ਚੋਣ ਮੁਹਿੰਮ ਦੌਰਾਨ ਨਿਊਜ਼ੀਲੈਂਡਰਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਪਹਿਲੀ ਮਿਆਦ ਵਿੱਚ ਭਾਰਤ ਨਾਲ ਇੱਕ ਮੁਫ਼ਤ ਵਪਾਰ ਸਮਝੌਤਾ ਕਰਾਂਗੇ, ਅਤੇ ਦੋਵੇਂ ਦੇਸ਼ਾਂ ਨੇ ਇਸ ਉਦੇਸ਼ ਲਈ ਦ੍ਰਿੜਤਾ ਨਾਲ ਕੰਮ ਕੀਤਾ ਹੈ।”
“ਚੋਣ ਤੋਂ ਬਾਅਦ, ਟੌਡ ਮੈਕਲੇ ਨੇ ਭਾਰਤ ਦੇ ਸੱਤ ਦੌਰੇ ਕੀਤੇ ਹਨ। ਵਿਦੇਸ਼ ਮੰਤਰੀ ਨੇ ਦੋ ਵਾਰ ਭਾਰਤ ਦਾ ਦੌਰਾ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਮੈਂ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰ ਮਿਸ਼ਨ ਭਾਰਤ ਲੈ ਕੇ ਗਿਆ। ਇਸ ਦੌਰਾਨ, ਨਿਊਜ਼ੀਲੈਂਡ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਦੋ ਕੇਂਦਰੀ ਮੰਤਰੀਆਂ ਦੀ ਮੇਜ਼ਬਾਨੀ ਵੀ ਕੀਤੀ ਹੈ।”
“ਇਹ ਨਤੀਜਾ ਇੱਕ ਉੱਚ-ਗੁਣਵੱਤਾ ਵਾਲਾ ਵਪਾਰ ਸਮਝੌਤਾ ਹੈ ਜੋ ਇੱਕ ਭਰੋਸੇਮੰਦ ਭਾਗੀਦਾਰ ਨਾਲ ਕੀਤਾ ਗਿਆ ਹੈ, ਅਤੇ ਇਹ ਨਿਊਜ਼ੀਲੈਂਡ ਲਈ ਲੰਬੇ ਸਮੇਂ ਤੱਕ ਡੂੰਘੇ ਫਾਇਦੇ ਪਹੁੰਚਾਵੇਗਾ।”
ਸਮਝੌਤੇ ਵਿੱਚ  ਤਿੰਨ ਸਾਲਾ ਵਰਕ ਵੀਜ਼ੇ ਦੀ ਪ੍ਰਕਿਰਿਆ ਵੀ ਸ਼ਾਮਲ ਹੈ, ਜੋ ਗ੍ਰੀਨ ਲਿਸਟ ਵਾਲੀਆਂ ਪ੍ਰਾਥਮਿਕ ਭੂਮਿਕਾਵਾਂ ਜਿਵੇਂ ਕਿ ਡਾਕਟਰ, ਨਰਸ, ਅਧਿਆਪਕ, ਆਈਸੀਟੀ ਅਤੇ ਇੰਜੀਨੀਅਰਿੰਗ ਖੇਤਰ ਸ਼ਾਮਲ ਹਨ।