

ਪ੍ਰਦੀਪ ਚਿੱਜੜ
ਆਕਲੈਂਡ:- 31 ਅਕਤੂਬਰ 2025
ਆਈਸੀਸੀ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ, ਨਵੀ ਮੁੰਬਈ ਵਿਚ ਹੋਇਆ। ਭਾਰਤੀ ਟੀਮ ਨੇ ਇਤਹਾਸ ਰਚ ਦਿੱਤਾ।
ਆਸਟ੍ਰੇਲੀਆ 338 (49.5 ਓਵਰ): ਲਿਚਫ਼ੀਲਡ 119 (93); ਚਰਣੀ 2-49
ਭਾਰਤ 341-5 (48.3 ਓਵਰ): ਰੋਡਰਿਗਜ਼ 127* (134), ਹਰਮਨਪ੍ਰੀਤ 89 (88)
ਭਾਰਤ ਪੰਜ ਵਿਕਟਾਂ ਨਾਲ ਜਿੱਤਿਆ
ਸਕੋਰਕਾਰਡ
Jemimah Rodrigues ਨੇ ਸ਼ਾਨਦਾਰ ਨਾਟਆਉਟ ਸੈਂਚਰੀ ਜੜ੍ਹੀ ਜਦੋਂ ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਇਤਿਹਾਸਕ ਰਿਕਾਰਡ ਦੋੜਾਂ ਦਾ ਪਿਛਾ ਕਰਦਿਆਂ ਪੰਜ ਵਿਕਟਾਂ ਨਾਲ ਜਿੱਤ ਹਾਸਲ ਕਰਕੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਆਸਟ੍ਰੇਲੀਆ ਦੀ ਓਪਨਰ ਫੀਬੀ ਲਿਚਫ਼ੀਲਡ ਦੀ ਸ਼ਾਨਦਾਰ ਸੈਂਚਰੀ ਤੋਂ ਬਾਅਦ, ਭਾਰਤ ਨੂੰ ਜਿੱਤ ਲਈ 339 ਦੋੜਾਂ ਦਾ ਟਾਰਗੇਟ ਮਿਲਿਆ। ਇਸ ਵੱਡੇ ਲੱਛਣ ਨੂੰ ਪੂਰਾ ਕਰਨ ਲਈ ਰੋਡਰਿਗਜ਼ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 167 ਰਨਾਂ ਦੀ ਭਾਗੀਦਾਰੀ ਨਾਲ ਟੀਮ ਨੂੰ ਸੰਭਾਲਿਆ।
ਹਰਮਨਪ੍ਰੀਤ 89 ਰਨ ਬਣਾ ਕੇ ਆਉਟ ਹੋਈ ਜਦੋਂ ਹਾਲੇ 113 ਰਨ ਚਾਹੀਦੇ ਸਨ, ਪਰ ਰੋਡਰਿਗਜ਼ ਅੰਤ ਤਕ ਲੜਦੀ ਰਹੀ। ਉਸ ਨੇ 115 ਗੇਂਦਾਂ ‘ਤੇ ਆਪਣੀ ਸੈਂਚਰੀ ਪੂਰੀ ਕੀਤੀ ਅਤੇ ਇਤਿਹਾਸਕ ਤੌਰ ‘ਤੇ ਮਹਿਲਾ ਵਨਡੇ ਇੰਟਰਨੈਸ਼ਨਲ ਵਿੱਚ ਸਭ ਤੋਂ ਵੱਡੀ ਸਫ਼ਲ ਚੇਜ਼ ਨੂੰ ਨੌਂ ਗੇਂਦਾਂ ਬਾਕੀ ਹੋਣ ‘ਤੇ ਪੂਰਾ ਕਰਦਿਆਂ ਟੀਮ ਨੂੰ ਜਿੱਤ ਤਕ ਪਹੁੰਚਾਇਆ।ਭਾਰਤ ਐਤਵਾਰ ਨੂੰ ਨਵੀ ਮੁੰਬਈ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨਾਲ ਮੁਕਾਬਲਾ ਕਰੇਗਾ।



