, ,

ਆਕਲੈਂਡ ਮੈਰਾਥਨ 2025 ਦੂਰੀ: 42.2 ਕਿਲੋਮੀਟਰ

ਪ੍ਰਦੀਪ ਚਿੱਜੜ
ਆਕਲੈਂਡ:- 31 ਅਕਤੂਬਰ 2025
ਆਕਲੈਂਡ ਮੈਰਾਥਨ ਐਤਵਾਰ, 2 ਨਵੰਬਰ 2025 ਨੂੰ ਹੋਣ ਜਾ ਰਹੀ ਹੈ।
ਆਕਲੈਂਡ ਮੈਰਾਥਨ ਵਿੱਚ ਹਿਸਾ ਲੈਣ ਵਾਸਤੇ 3200 ਤੋਂ ਵੱਧ ਲੋਕਾਂ ਨੇ  ਮੈਰਾਥਨ ਪੂਰੀ ਕਰਨ ਲਈ ਰਜਿਸਟਰ ਕੀਤਾ ਹੈ — ਜੋ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਹੈ।
ਇਸ ਸਾਲ ਦੇ ਪ੍ਰੋਗਰਾਮ ਵਿੱਚ ਸਭ ਤੋਂ ਛੋਟਾ ਦੌੜਾਕ ਸਿਰਫ਼ 5 ਸਾਲ ਦਾ ਹੈ, ਜਦਕਿ ਸਭ ਤੋਂ ਵੱਡੀ ਉਮਰ ਵਾਲਾ ਦੌੜਾਕ 87 ਸਾਲ ਦਾ ਹੈ।
ਦੋੜ ਤੋ ਪਹਿਲਾ ਸਭ ਕੁਝ ਜੋ ਤੁਹਾਨੂੰ ਸ਼ੁਰੂ ਤੋਂ ਅੰਤ ਤੱਕ ਦੇ ਲੋੜੀਂਦੇ ਕਦਮ ਜਾਣਨਾ ਜਰੂਰੀ ਹੈ।
ਦੋੜ  ਲਈ ਵੱਖ-ਵੱਖ ਦੌੜਾਂ ਦੇ ਫਾਸਲੇ ਹਨ: ਬਾਰਫੁਟ ਅਤੇ ਥਾਮਸਨ ਆਕਲੈਂਡ ਮੈਰਾਥਨ, ਗਾਰਮਿਨ ਹਾਫ ਮੈਰਾਥਨ, ਵਨ ਨਿਊਜ਼ੀਲੈਂਡ 11 ਕਿਲੋਮੀਟਰ ਟ੍ਰੈਵਰਸ, ਯੂਨਾਈਟਡ ਏਅਰਲਾਈਨਜ਼ 5 ਕਿਲੋਮੀਟਰ ਅਤੇ ਬਾਰਫੁਟ ਅਤੇ ਥਾਮਸਨ 2.2 ਕਿਲੋਮੀਟਰ ਬੱਚਿਆਂ ਦੀ ਦੌੜ।
“ਚਾਹੇ ਤੁਸੀਂ ਆਪਣਾ ਨਿੱਜੀ ਬਿਹਤਰ ਰਿਕਾਰਡ ਬਣਾਉਣ ਦੇ ਪਿੱਛੇ ਹੋ, ਕਿਸੇ ਕਾਰਣ ਲਈ ਦੌੜ ਰਹੇ ਹੋ, ਜਾਂ ਸਿਰਫ਼ ਮਾਹੌਲ ਦਾ ਆਨੰਦ ਲੈ ਰਹੇ ਹੋ — ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਅਜਿਹੇ ਤਰੀਕੇ ਨਾਲ ਇਕੱਠਾ ਕਰਦਾ ਹੈ ਜੋ ਅਸਲ ਵਿਚ ਪ੍ਰੇਰਣਾਦਾਇਕ ਹੈ। ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ…”
ਮੈਰਾਥਨ ਦੀ ਸ਼ੁਰੂਆਤ ਆਕਲੈਂਡ ਦੇ ਨੌਰਥ ਸ਼ੋਰ ‘ਤੇ ਸਥਿਤ ਡੈਵਨਪੋਰਟ ਤੋਂ ਹੁੰਦੀ ਹੈ ਅਤੇ ਟਾਕਾਪੁਨਾ ਰਾਹੀਂ ਸਮੇਲਜ਼ ਫਾਰਮ ਬੱਸ ਸਟੇਸ਼ਨ ਤੱਕ ਜਾਂਦੀ ਹੈ, ਜਿੱਥੇ ਇਹ ਸਟੇਟ ਹਾਈਵੇ 1 ਬੱਸਵੇ ਨਾਲ ਦੱਖਣ ਵੱਲ ਹਾਰਬਰ ਬ੍ਰਿਜ ਤੱਕ ਜੁੜਦੀ ਹੈ।
ਉਥੋਂ ਮੈਰਾਥਨ ਦੌੜਾਕਾਂ ਨੂੰ ਸ਼ਹਿਰ ਦੇ ਵਾਟਰਫਰੰਟ ਰਾਹੀਂ ਲੰਘਾਂਦੀ ਹੈ ਅਤੇ ਫਿਰ ਸੇਂਟ ਹੈਲੀਅਰਜ਼ ਬੇ ‘ਚ ਟਰਨ ਪਾਇੰਟ ਤੱਕ ਪਹੁੰਚਦੀ ਹੈ।

ਵਾਪਸੀ ਦਾ ਰਸਤਾ ਵੀ ਉਹੀ ਹੈ — ਵਿਕਟੋਰੀਆ ਹਾਰਬਰ ਤੱਕ ਮੁੜ ਆਉਂਦੇ ਹੋਏ ਮੈਰਾਥਨ ਦਾ ਅੰਤ ਵਿਕਟੋਰੀਆ ਪਾਰਕ ‘ਚ ਹੋਵੇਗੀ।