BNZ ਨੇ ਆਪਣੇ ਘਰਾ ਦੇ ਕਰਜ਼ੇ ਦੀਆਂ ਕੁਝ ਦਰਾਂ ਕੱਟ ਦਿੱਤੀਆਂ ਸੀ। Official Cash Rate (OCR) ਦੇ ਫੈਸਲੇ ਤੋਂ ਪਹਿਲਾਂ ਤਾਂ ਜੋ ਹੋਰ ਬੈਂਕਾਂ ਨਾਲ ਮੁਕਾਬਲਾ ਕੀਤਾ ਜਾ ਸਕੇ।
ਬੈਂਕ ਨੇ ਕਿਹਾ ਕਿ ਉਹ ਆਪਣੀ ਛੇ ਮਹੀਨੇ ਦੀ ਫਿਕਸ ਮੋਰਟਗੇਜ ਦਰ 10 ਬੇਸਿਸ ਪੁਆਇੰਟ (bps) ਘਟਾ ਕੇ 4.89% ਕਰ ਰਿਹਾ ਹੈ,
ਇਸਦੀ 18 ਮਹੀਨੇ ਦੀ ਫਿਕਸ ਟਰਮ ਦਰ ਸਭ ਤੋਂ ਵੱਧ ਘਟੇਗੀ — 26 bps ਦੀ ਕਮੀ ਨਾਲ ਹੁਣ ਇਹ 4.49% ਹੋਵੇਗੀ।
BNZ ਆਪਣੀਆਂ ਦੋ ਤੇ ਤਿੰਨ ਸਾਲਾਂ ਦੀਆਂ ਫਿਕਸ ਘਰੇਲੂ ਕਰਜ਼ਾ ਦਰਾਂ ਵੀ 10 bps ਘਟਾ ਰਿਹਾ ਹੈ, ਜੋ ਹੁਣ ਕ੍ਰਮਵਾਰ 4.65% ਤੇ 4.85% ਹੋਣਗੀਆਂ।
ਪਿਛਲੇ ਹਫ਼ਤੇ, ਸਾਰੇ ਵੱਡੇ ਬੈਂਕਾਂ ਨੇ ਵੀ ਆਪਣੀਆਂ ਲੋਨ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਸੀ।




