ਪ੍ਰਦੀਪ ਚਿੱਜੜ
ਆਕਲੈਂਡ:- 26 ਫਰਵਰੀ 2026
T20 ਵਰਲਡ ਕੱਪ ਦੇ ਮੁਕਾਬਲੇ ਜੋਰਾ ਉਪਰ ਤੇ semi-final ਦੀ ਦੋੜ ਵੀ ਤੇਜ ਰਫਤਾਰ ਫੜ ਰਹੀ ਹੈ।
ਬਲੈਕ ਕੈਪਸ ਨੇ ਮਿਚੇਲ ਸੈਂਟਨਰ ਵਧੀਆ ਪਾਰੀ ਖੇਡਣ ਨਾਲ ਸ਼੍ਰੀਲੰਕਾ ਨੂੰ 61 ਦੌੜਾਂ ਨਾਲ ਹਰਾਇਆ।
ਬਲੈਕ ਕੈਪਸ ਨੇ T20 ਵਰਲਡ ਕੱਪ ਦੇ ਸੈਮੀਫਾਈਨਲ ਵੱਲ ਵੱਡਾ ਕਦਮ ਚੁੱਕ ਲਿਆ ਹੈ, ਮੈਚ ਦੇ ਅਖੀਰਲੇ ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ ਬੁੱਧਵਾਰ (ਵੀਰਵਾਰ ਨਿਊਜ਼ੀਲੈਂਡ ਸਮੇਂ) ਕੋਲੰਬੋ ਵਿੱਚ ਸਹਿ-ਮੇਜ਼ਬਾਨ ਸ਼੍ਰੀਲੰਕਾ ਉਤੇ 61 ਦੌੜਾਂ ਦੀ ਜਿੱਤ ਹਾਸਲ ਕੀਤੀ।
ਸੁਪਰ 8 ਮੁਕਾਬਲੇ ਵਿੱਚ ਨਿਊਜ਼ੀਲੈਂਡ ਟੀਮ ਜਿਸਦਾ ਪਹਿਲਾ ਸੁਪਰ ਐਟ ਮੈਚ ਪਾਕਿਸਤਾਨ ਖ਼ਿਲਾਫ਼ ਬਿਨਾਂ ਕੋਈ ਗੇਂਦ ਸੁੱਟੇ ਹੀ ਮੀਂਹ ਕਾਰਨ ਰੱਦ ਹੋ ਗਿਆ ਸੀ । ਦੋਨਾਂ ਟੀਮਾਂ ਨੂੰ 1 – 1 ਅੰਕ ਮਿਲਿਆ।
ਸ੍ਰੀਲੰਕਾ ਨਾਲ ਖੇਡਦਿਆਂ ਨਿਊਜ਼ੀਲੈਂਡ ਨੇ ਸੱਤ ਗੇਂਦਾਂ ਵਿੱਚ ਤਿੰਨ ਵਿਕਟਾਂ ਗਵਾ ਦਿੱਤੀਆਂ ਅਤੇ 84-3 ਤੋਂ 84-6 ’ਤੇ ਆ ਗਏ, ਅਤੇ 32 ਗੇਂਦਾਂ ਤੱਕ ਕੋਈ ਬਾਊਂਡਰੀ ਨਹੀਂ ਲਗਾਈ, ਤਾਂ ਲੱਗ ਰਿਹਾ ਸੀ ਕਿ ਉਹ ਬਹੁਤ ਘੱਟ ਸਕੋਰ ’ਤੇ ਰੁਕਣ ਵਾਲੇ ਹਨ।
ਫਿਰ ਕਪਤਾਨ ਮਿਚੇਲ ਸੈਂਟਨਰ ਅਤੇ ਆਲਰਾਊਂਡਰ ਕੋਲ ਮੈਕਕੌਂਚੀ ਵਿਚਕਾਰ 84 ਦੌੜਾਂ ਦੀ ਰਿਕਾਰਡ ਸਾਂਝ ਪਾਈ ਜੋ ਇਸ ਵਿਕਟ ਲਈ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਅਤੇ ਵਰਲਡ ਕੱਪ ਦੇ ਇਤਿਹਾਸ ਵਿੱਚ ਵੀ ਸਭ ਤੋਂ ਵੱਡੀ ਸਾਂਝ ਬਣੀ।
ਸ਼੍ਰੀਲੰਕਾ 169 ਦੌੜਾਂ ਦਾ ਟੀਚਾ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਸਿਰਫ਼ 107-8 ਤੱਕ ਹੀ ਪਹੁੰਚ ਸਕੀ। ਰਚਿਨ ਰਵਿੰਦਰਾ ਨੇ 4 ਓਵਰਾਂ ਵਿੱਚ 27 ’ਤੇ 4 ਵਿਕਟਾਂ , ਜਦਕਿ ਮੈਟ ਹੈਨਰੀ ਨੇ 2 ਓਵਰਾਂ ਵਿੱਚ ਸਿਰਫ਼ 3 ਦੌੜਾਂ ਦੇ ਕੇ 2 ਵਿਕਟਾਂ ਪ੍ਰਾਪਤ ਕੀਤੀਆਂ।



